ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਬੀਤੇ ਦਿਨੀਂ ਧੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਸੰਨਿਆਸ ਦਾ ਐਲਾਨ ਕੀਤਾ ਸੀ। ਧੋਨੀ ਦੀ ਰਿਟਾਇਰਮੈਂਟ ਨੂੰ ਲੈ ਕੇ ਕਈ ਦਿੱਗਜ਼ ਬੱਲੇਬਾਜ਼ਾਂ ਨੇ ਆਪਣੀ ਰਾਏ ਦਿੱਤੀ ਹੈ।
ਧੋਨੀ ਦੀ ਰਿਟਾਇਰਮੈਂਟ 'ਤੇ ਬੋਲੇ ਗੰਭੀਰ- ਸੰਨਿਆਸ ਤੋਂ ਬਾਅਦ ਨਵੇਂ ਪੜਾਅ 'ਚ DRS ਦੀ ਕੋਈ ਲਿਮਿਟ ਨਹੀਂ
ਭਾਰਤ ਦੇ ਸਭ ਤੋਂ ਸਫ਼ਲ ਕਪਤਾਨ ਐਮਐਸ ਧੋਨੀ ਨੇ ਸ਼ਨੀਵਾਰ ਸ਼ਾਮ ਨੂੰ ਆਪਣੀ ਰਿਟਾਇਰਮੈਂਟ ਦੀ ਗੱਲ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਲੜੀ ਵਿਚ, ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਟਵੀਟ ਰਾਹੀਂ ਆਪਣੀ ਰਾਏ ਦਿੱਤੀ ਹੈ।
ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਭਾਜਪਾ ਦੇ ਮੌਜੂਦਾ ਸਾਂਸਦ ਗੌਤਮ ਗੰਭੀਰ ਨੇ ਵੀ ਟਵੀਟ ਰਾਹੀਂ ਆਪਣੀ ਰਾਏ ਦਿੱਤੀ ਹੈ। ਗੰਭੀਰ ਨੇ ਟਵੀਟ 'ਚ ਲਿਖਿਆ ਕਿ ਆਪਣੇ ਤਜ਼ਰਬੇ ਨਾਲ ਉਹ ਦੱਸ ਸਕਦੇ ਹਨ ਕਿ ਸੰਨਿਆਸ ਤੋਂ ਬਾਅਦ ਦਾ ਜੀਵਨ ਬਹੁਤ ਮਜ਼ੇਦਾਰ ਹੁੰਦਾ ਹੈ ਅਤੇ ਇੱਥੇ ਡੀਸੀਜ਼ਨ ਰਿਵੀਊ ਸਿਸਟਮ (DRS) ਦੀ ਕੋਈ ਲਿਮਟ ਨਹੀਂ ਹੈ।
ਗੌਤਮ ਗੰਭੀਰ ਨੇ ਟਵੀਟਰ 'ਤੇ ਲਿਖਿਆ ਕਿ ਇੰਡੀਆ-ਏ ਤੋਂ ਲੈ ਕੇ ਭਾਰਤ ਲਈ ਖੇਡਣ ਤੱਕ ਸਾਡੇ ਸਫ਼ਰ 'ਤੇ ਸਵਾਲੀਆ ਨਿਸ਼ਾਨ, ਅਲਪ ਵਿਰਾਮ, ਬਲੈਂਕਸ ਹੁੰਦੇ ਹਨ। ਤੁਸੀਂ ਹੁਣ ਆਪਣੇ ਚੈਪਟਰ 'ਤੇ ਪੂਰਣ ਵਿਰਾਮ ਲਗਾ ਦਿੱਤਾ ਹੈ, ਮੈਂ ਤੁਹਾਨੂੰ ਆਪਣੇ ਅਨੁਭਵ ਨਾਲ ਦੱਸ ਸਕਦਾ ਹਾਂ ਕਿ ਨਵਾਂ ਦੌਰ ਵੀ ਰੋਮਾਂਚ ਅਤੇ ਮਜ਼ੇ ਨਾਲ ਭਰਪੂਰ ਹੁੰਦਾ ਹੈ ਕਿਉਂਕਿ ਇੱਥੇ ਡੀਆਰਐਸ ਦੀ ਕੋਈ ਲਿਮਟ ਨਹੀਂ ਹੁੰਦੀ।