ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਨਾਂਅ ਮਹਿੰਦਰ ਸਿੰਘ ਧੋਨੀ, ਜਿਸ ਨੂੰ ਕ੍ਰਿਕੇਟ ਪ੍ਰਸ਼ੰਸਕ 'ਕੈਪਟਨ ਕੂਲ' ਤੇ ਮਾਹੀ ਵਜੋਂ ਵੀ ਜਾਣਦੇ ਹਨ। 7 ਜੁਲਾਈ 1981 ਨੂੰ ਝਾਰਖੰਡ ਦੇ ਰਾਂਚੀ ਵਿੱਚ ਜੰਮੇ ਕੈਪਟਨ ਕੂਲ ਐਤਵਾਰ ਨੂੰ 38 ਵਰ੍ਹਿਆਂ ਦੇ ਹੋ ਗਏ।
ਜਨਮਦਿਨ ਸਪੈਸ਼ਨ: ਅਣਹੋਣੀ ਨੂੰ ਹੋਣੀ ਕਰਨ ਵਾਲੇ ਐਮ.ਐਸ.ਧੋਨੀ, 3 ਆਈ.ਸੀ.ਸੀ. ਟ੍ਰੌਫੀਆਂ ਕੀਤੀਆਂ ਆਪਣੇ ਨਾਂਅ - ਭਾਰਤੀ ਕਪਤਾਨ
ਐਮ.ਐਸ. ਧੋਨੀ ਇਕਲੌਤੇ ਭਾਰਤੀ ਕਪਤਾਨ ਹਨ, ਜਿਨ੍ਹਾਂ ਆਈ.ਸੀ.ਸੀ.ਦੇ ਤਿੰਨੋ ਪ੍ਰਮੁੱਖ ਟੂਰਨਾਮੈਂਟ 2007 ਟੀ-20 ਵਿਸ਼ਵ ਕੱਪ, 2011 ਆਈ.ਸੀ.ਸੀ. ਵਿਸ਼ਵ ਕੱਪ ਤੇ 2013 ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਜਿੱਤੇ ਹਨ।
ਐਮ.ਐਸ. ਧੋਨੀ ਨੇ ਸਾਲ 2004 'ਚ ਬੰਗਲਾਦੇਸ਼ ਦੇ ਵਿਰੁੱਧ ਕੌਮਾਂਤਰੀ ਕ੍ਰਿਕੇਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੌਮਾਂਤਰੀ ਕ੍ਰਿਕੇਟ 'ਚ ਸਭ ਤੋਂ ਵੱਧ ਸਟੰਪਿੰਗ ਦਾ ਰਿਕਾਰਡ ਵੀ ਮਹਿੰਦਰ ਸਿੰਘ ਧੋਨੀ ਦੇ ਨਾਂਅ ਹੈ। ਅੱਜ ਧੋਨੀ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਆਈਕੋਨ ਹਨ।
ਆਲੋਚਨਾਵਾਂ ਦੇ ਬਾਵਜੂਦ ਮਾਹੀ 2019 ਵਿਸ਼ਵ ਕੱਪ ਵਿੱਚ ਆਪਣੀ ਖੇਡ 'ਤੇ ਫੋਕਸ ਕਰ ਰਹੇ ਹਨ। ਭਾਰਤੀ ਕ੍ਰਿਕੇਟ ਦਾ ਥੰਮ੍ਹ ਮੰਨੇ ਜਾਂਦੇ ਐਮ.ਐਸ. ਧੋਨੀ ਇਕਲੌਤੇ ਭਾਰਤੀ ਕਪਤਾਨ ਹਨ, ਜਿਨ੍ਹਾਂ ਆਈ.ਸੀ.ਸੀ.ਦੇ ਤਿੰਨੋਂ ਪ੍ਰਮੁੱਖ ਟੂਰਨਾਮੈਂਟ 2007 ਟੀ-20 ਵਿਸ਼ਵ ਕੱਪ, 2011 ਆਈ.ਸੀ.ਸੀ. ਵਿਸ਼ਵ ਕੱਪ ਤੇ 2013 ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਜਿੱਤੇ ਹਨ।