ਪੰਜਾਬ

punjab

ETV Bharat / sports

ਜਨਮਦਿਨ ਵਿਸ਼ੇਸ਼: ਮਾਂ ਦੀਆਂ ਝਿੜਕਾਂ ਨੇ ਬਣਾਇਆ ਜਸਪ੍ਰੀਤ ਬੁਮਰਾਹ ਨੂੰ ਯਾਰਕਰ ਕਿੰਗ - ਜਸਪ੍ਰੀਤ ਬੁਮਰਾਹ ਹੋਏ 26 ਸਾਲਾ ਦੇ

ਅੱਜ ਜਸਪ੍ਰੀਤ ਬੁਮਰਾਹ ਆਪਣਾ 26ਵਾਂ ਜਨਮ ਦਿਨ ਮਨਾ ਰਹੇ ਹਨ। ਬਚਪਨ ਵਿੱਚ ਮਾਂ ਦੀਆਂ ਝਿੜਕਾਂ ਤੋਂ ਬਚਣ ਲਈ ਉਹ ਕੰਧ ਦੇ ਹੇਠਲੇ ਹਿੱਸੇ ਦੇ ਕੋਨੇ ਉੱਤੇ ਗੇਂਦ ਸੁੱਟਦੇ, ਇਸ ਨਾਲ ਜ਼ਿਆਦਾ ਆਵਾਜ਼ ਵੀ ਨਹੀਂ ਆਉਂਦੀ ਸੀ ਅਤੇ ਉਹ ਝਿੜਕਾਂ ਤੋਂ ਵੀ ਬਚ ਜਾਂਦੇ।

ਜਨਮ ਦਿਨ ਉੱਤੇ ਖ਼ਾਸ, happy birthday jasprit bumrah
ਮਾਂ ਦੀਆਂ ਝਿੜਕਾਂ ਨੇ ਬਣਾਇਆ ਜਸਪ੍ਰੀਤ ਬੁਮਰਾਹ ਨੂੰ ਯਾਰਕਰ ਕਿੰਗ

By

Published : Dec 6, 2019, 9:39 PM IST

ਹੈਦਰਾਬਾਦ: ਦੁਨੀਆਂ ਦੇ ਸਭ ਤੋਂ ਸਫ਼ਲ ਗੇਂਦਬਾਜ਼ਾਂ ਵਿੱਚ ਸ਼ਾਮਲ ਭਾਰਤ ਦੇ ਜਸਪ੍ਰੀਤ ਬੁਮਰਾਹ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੇ ਹਨ। 6 ਦਸੰਬਰ, 1993 ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਜੰਮੇ ਬੁਮਰਾਹ ਬਹੁਤ ਹੀ ਘੱਟ ਸਮੇਂ ਵਿੱਚ ਨਾ ਸਿਰਫ਼ ਇੰਡੀਆ ਬਲਕਿ ਕ੍ਰਿਕਟ ਸੰਸਾਰ ਵਿੱਚ ਵੀ ਆਪਣੀ ਅਲੱਗ ਪਹਿਚਾਣ ਬਣਾ ਚੁੱਕੇ ਹਨ।

ਟੈਸਟ ਮੈਚ ਵਿੱਚ ਵਿਕਟ ਲੈਣ ਤੋਂ ਬਾਅਦ ਯਾਰਕਰ ਕਿੰਗ ਖ਼ੁਸ਼ੀ ਮਨਾਉਂਦੇ ਹੋਏ।

ਆਪਣੀ ਸਟੀਕ ਯਾਰਕਰ ਲਈ ਮਸ਼ਹੂਰ ਬੁਮਰਾਹ ਨੇ ਸਾਲ 2016 ਵਿੱਚ ਟੀਮ ਇੰਡੀਆ ਲਈ ਡੈਬਿਊ ਕੀਤਾ ਸੀ। ਇੰਨ੍ਹੀਂ ਦਿਨੀਂ ਬੁਮਰਾਹ ਜ਼ਖ਼ਮੀ ਹੋਣ ਕਾਰਨ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ। ਸਤੰਬਰ ਵਿੱਚ ਉਸ ਨੂੰ ਪਿੱਠ ਵਿੱਚ ਸੱਟ ਲੱਗ ਸੀ ਅਤੇ ਉਹ ਹਾਲੇ ਤੱਕ ਠੀਕ ਨਹੀਂ ਹੋਈ ਹੈ।

ਆਈਪੀਐੱਲ ਟ੍ਰਾਫ਼ੀ ਦੇ ਨਾਲ ਜਸਪ੍ਰੀਤ ਬੁਮਰਾਹ।

ਜਸਪ੍ਰੀਤ ਬੁਮਰਾਹ ਦੇ ਜੀਵਨ ਨਾਲ ਜੁੜੇ ਕਈ ਅਜਿਹੇ ਕਿੱਸੇ ਹਨ ਜੋ ਕਿ ਕਾਫ਼ੀ ਅਨੋਖੇ ਹਨ। ਇੱਕ ਟੀਵੀ ਸ਼ੋਅ ਦੌਰਾਨ ਬੁਮਰਾਹ ਨੇ ਦੱਸਿਆ ਸੀ ਕਿ ਦੁਪਹਿਰ ਦੇ ਸਮੇਂ ਉਸ ਦੇ ਪਰਿਵਾਰ ਵਾਲੇ ਆਰਾਮ ਕਰਦੇ ਸਨ, ਅਜਿਹੇ ਵਿੱਚ ਮਾਂ ਦੀਆਂ ਝਿੜਕਾਂ ਤੋਂ ਬਚਣ ਲਈ ਉਹ ਕੰਧ ਦੇ ਹੇਠਲੇ ਹਿੱਸੇ ਦੇ ਕੋਨੇ ਉੱਤੇ ਗੇਂਦ ਸੁੱਟਦੇ ਸਨ, ਉਸ ਨਾਲ ਜ਼ਿਆਦਾ ਆਵਾਜ਼ ਵੀ ਨਹੀਂ ਆਉਂਦੀ ਸੀ ਅਤੇ ਉਹ ਝਿੜਕਾਂ ਤੋਂ ਬੱਚ ਜਾਂਦੇ ਸਨ।

ਮੈਚ ਵਿੱਚ ਵਿਕਟ ਲੈਣ ਦੌਰਾਨ।

ਤੁਹਾਨੂੰ ਦੱਸ ਦਈਏ ਕਿ ਜਸਪ੍ਰੀਤ ਬੁਮਰਾਹ ਦੇ ਪਿਤਾ ਦੀ ਮੌਤ ਹੋ ਗਈ ਸੀ ਜਦੋਂ ਉਹ ਮਹਿਜ਼ 7 ਸਾਲ ਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਪਾਲ-ਪੋਸ ਕੇ ਵੱਡਾ ਕੀਤਾ।

ਕਪਤਾਨ ਕੋਹਲੀ ਦੇ ਨਾਲ ਜਸਪ੍ਰੀਤ ਬੁਮਰਾਹ।

ਜਸਪ੍ਰੀਤ ਬੁਮਰਾਹ ਦਾ ਕ੍ਰਿਕਟ ਕਰਿਅਰ

  • ਸਾਲ 2016 ਵਿੱਚ ਜਸਪ੍ਰੀਤ ਨੇ ਆਸਟ੍ਰੇਲੀਆ ਵਿਰੁੱਧ ਭਾਰਤ ਲਈ ਡੈਬਿਊ ਕੀਤਾ ਸੀ।
  • ਪਹਿਲੇ ਮੈਚ ਵਿੱਚ ਉਸ ਨੇ 2 ਵਿਕਟਾਂ ਲਈਆਂ ਅਤੇ ਭਾਰਤ ਇਹ ਮੈਚ ਜਿੱਤ ਗਿਆ ਸੀ।
  • ਇੱਕ ਦਿਨਾਂ ਕ੍ਰਿਕਟ ਵਿੱਚ ਬੁਮਰਾਹ ਦੇ ਪਹਿਲੇ ਸ਼ਿਕਾਰ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟਿਵ ਸਮਿਥ ਸਨ।
  • ਬੁਮਰਾਹ ਨੇ 58 ਇੱਕ ਦਿਨਾਂ ਮੈਚਾਂ ਵਿੱਚ 103 ਵਿਕਟਾਂ ਲਈਆਂ ਹਨ।
  • ਦੱਖਣੀ ਅਫ਼ਰੀਕਾ ਵਿਰੁੱਧ ਬੁਮਰਾਹ ਨੇ ਆਪਣਾ ਪਹਿਲਾ ਟੈਸਟ ਖੇਡਿਆ ਸੀ।
  • ਬੁਮਰਾਹ ਨੇ ਹੁਣ ਤੱਕ 12 ਟੈਸਟ ਮੈਚਾਂ ਵਿੱਚ 62 ਵਿਕਟਾਂ ਆਪਣੇ ਨਾਂਅ ਕੀਤੀਆਂ ਹਨ।
  • ਟੈਸਟ ਕ੍ਰਿਕਟ ਵਿੱਚ ਦੱਖਣੀ ਅਫ਼ਰੀਕਾ ਦੇ ਸਾਬਾਕ ਕਪਤਾਨ ਏਬੀ ਡਿਵਿਲਿਅਰਜ਼ ਨੂੰ ਆਉਟ ਕਰ ਕੇ ਪਹਿਲਾ ਵਿਕਟ ਹਾਸਲ ਕੀਤਾ ਸੀ।
  • ਸਾਲ 2013 ਵਿੱਚ ਆਈਪੀਐੱਲ ਵਿੱਚ ਮੁੰਬਈ ਇੰਡੀਅਨਜ਼ ਦਾ ਹਿੱਸਾ ਬਣੇ।
  • ਇੰਡੀਅਨ ਪ੍ਰੀਮਿਅਰ ਲੀਗ ਵਿੱਚ ਬੁਮਰਾਹ ਨੇ ਵਿਰਾਟ ਕੋਹਲੀ ਨੂੰ ਆਪਣਾ ਪਹਿਲਾ ਸ਼ਿਕਾਰ ਬਣਾਇਆ ਸੀ।
  • ਖੇਡੇ ਗਏ 77 ਮੈਚਾਂ ਵਿੱਚ ਬੁਮਰਾਹ ਨੇ 82 ਵਿਕਟਾਂ ਲਈਆਂ।
  • ਜਨਵਰੀ 2016 ਵਿੱਚ ਆਸਟ੍ਰੇਲੀਆ ਵਿਰੁੱਧ ਬੁਮਰਾਹ ਨੇ ਆਪਣੇ ਟੀ20 ਕਰਿਅਰ ਦੀ ਸ਼ੁਰੂਆਤ ਕੀਤੀ ਸ਼ੀ।
  • 42 ਟੀ20 ਮੈਚਾਂ ਵਿੱਚ ਜਸਪ੍ਰੀਤ ਨੇ ਹੁਣ ਤੱਕ ਕੁੱਲ 51 ਵਿਕਟਾਂ ਹਾਸਲ ਕੀਤੀਆਂ ਹਨ।
  • ਟੀ20 ਵਿੱਚ ਆਸਟ੍ਰੇਲੀਆ ਦੇ ਦਿੱਗਜ਼ ਡੇਵਿਡ ਵਾਰਨਰ ਦਾ ਵਿਕਟ ਲੈ ਕੇ ਬੁਮਰਾਹ ਨੇ ਆਪਣਾ ਖ਼ਾਤਾ ਖੋਲ੍ਹਿਆ ਸੀ।
  • ਡੈਬਿਊ ਦੇ 3 ਸਾਲ ਦੇ ਅੰਦਰ ਹੀ ਬੁਮਰਾਹ ਇੱਕ ਦਿਨਾਂ ਮੈਚਾਂ ਵਿੱਚ ਚੋਟੀ ਦੇ ਗੇਂਦਬਾਜ਼ ਬਣ ਗਏ।
  • ਆਪਣੇ ਡੈਬਿਊ ਸਾਲ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਵਿੱਚ ਦੁਨੀਆਂ ਦੇ ਤੀਸਰੇ ਚੋਟੀ ਦੇ ਖਿਡਾਰੀ ਹਨ।
  • ਉਹ ਟੈਸਟ ਮੈਚ ਵਿੱਚ ਇੱਕ ਸਾਲ ਵਿੱਚ ਆਸਟ੍ਰੇਲੀਆ, ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਪਾਰੀ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਏਸ਼ੀਅਨ ਗੇਂਦਬਾਜ਼ ਹਨ।

ABOUT THE AUTHOR

...view details