ਮੈਲਬੋਰਨ: ਅਫ਼ਗਾਨਿਤਾਨ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਨੇ ਇੱਕ ਨਵੇਂ ਤਰ੍ਹਾਂ ਦੇ ਬੱਲੇ ਨਾਲ ਬਿੱਗ ਬੈਸ਼ ਲੀਗ (ਬੀਬੀਐੱਲ) ਦਾ ਮੈਚ ਖੇਡਿਆ ਸੀ। ਐਤਵਾਰ ਨੂੰ ਐਡੀਲੇਡ ਸਟ੍ਰਾਇਕਰਜ਼ ਅਤੇ ਮੈਲਬਰਨ ਰੇਨੇਗੇਡਜ਼ ਵਿਚਕਾਰ ਮੈਲਬੋਰਨ ਵਿਖੇ ਮੈਚ ਖੇਡਿਆ ਗਿਆ ਸੀ। ਮੈਲਬੋਰਨ ਰੇਨੇਗੇਡਜ਼ ਲਈ ਖੇਡਦੇ ਹੋਏ ਉਨ੍ਹਾਂ ਨੇ ਆਪਣਾ ਬੱਲਾ ਦਿਖਾਇਆ ਜੋ ਇੱਕ ਊੱਠ ਦੇ ਆਕਾਰ ਵਰਗਾ ਸੀ।
ਬਿੱਗ ਬੈਸ਼ ਲੀਗ : ਰਾਸ਼ਿਦ ਖ਼ਾਨ ਕੋਲ ਅਜਿਹਾ ਬੱਲਾ ਦੇਖ ਸੰਨਰਾਇਜ਼ਰਸ ਹੈਦਰਾਬਾਦ ਹੈਰਾਨ - Hyderabad sunrisers, Rashid khan
ਰਾਸ਼ਿਦ ਖ਼ਾਨ ਨੇ ਬਿੱਗ ਬੈਸ਼ ਲੀਗ ਦੇ ਇੱਕ ਮੈਚ ਵਿੱਚ ਅਲੱਗ ਤਰ੍ਹਾਂ ਦੇ ਬੱਲੇ ਨਾਲ ਬੱਲੇਬਾਜ਼ੀ ਕੀਤੀ। ਇਸ ਉੱਤੇ ਸੰਨਰਾਇਜ਼ਰਸ ਹੈਦਰਾਬਾਦ ਨੇ ਕਿਹਾ ਹੈ ਕਿ ਇਸ ਨਾਲ ਆਈਪੀਐੱਲ 2020 ਵਿੱਚ ਵੀ ਲੈ ਕੇ ਆਉਣਾ।

ਕ੍ਰਿਕਟ ਆਸਟ੍ਰੇਲੀਆ ਨੇ ਉਸ ਬੱਲੇ ਦੀ ਤਸਵੀਰ ਸ਼ੇਅਰ ਕਰ ਉਸ ਬੱਲੇ ਨੂੰ 'ਦ ਕੈਮੇਲ' ਦਾ ਨਾਂਅ ਦਿੱਤਾ। ਗੌਰਤਲਬ ਹੈ ਕਿ ਰਾਸ਼ਿਦ ਖ਼ਾਨ ਆਈਪੀਐੱਲ ਟੀਮ ਸੰਨਰਾਇਜ਼ਰਸ ਹੈਦਰਾਬਾਦ ਲਈ ਖੇਡਦੇ ਹਨ। ਸੰਨਰਾਇਜ਼ਰਸ ਹੈਦਰਾਬਾਦ ਨੇ ਵੀ ਉਸ ਫ਼ੋਟੋ ਉੱਤੇ ਕੁਮੈਂਟ ਕੀਤਾ ਹੈ ਕਿ ਆਈਪੀਐੱਲ 2020 ਵਿੱਚ ਵੀ ਇਸ ਨੂੰ ਲੈ ਕੇ ਆਉਣਾ।
ਤੁਹਾਨੂੰ ਦੱਸ ਦਈਏ ਕਿ ਰਾਸ਼ਿਦ ਨੇ ਉਸ ਮੈਚ ਵਿੱਚ 16 ਗੇਂਦਾਂ ਦਾ ਸਾਹਮਣਾ ਕਰਦੇ ਹੋਏ 156.25 ਦੀ ਸਟ੍ਰਾਇਕ ਦਰ ਨਾਲ 25 ਦੌੜਾਂ ਬਣਾਈਆਂ ਸਨ। ਆਪਣੀ ਇਸ ਪਾਰੀ ਵਿੱਚ ਉਨ੍ਹਾਂ ਨੇ 2 ਚੌਕੇ ਅਤੇ 2 ਛੱਕੇ ਜੜੇ ਸਨ। ਇਨ੍ਹਾਂ ਹੀ ਨਹੀਂ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ 4 ਓਵਰਾੰ ਵਿੱਚ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ।