ਹੈਦਰਾਬਾਦ: ਭਾਰਤ ਦੇ ਸਾਬਕਾ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਅਤੇ ਆਫ਼ ਸਪਿਨਰ ਹਰਭਜਨ ਸਿੰਘ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਇਦ ਅਫ਼ਰੀਦੀ ਦੇ ਕੋਵਿਡ-19 ਵਿੱਚ ਲੋਕਾਂ ਦੀ ਮਦਦ ਨੂੰ ਲੈ ਕੇ ਸ਼ਲਾਘਾ ਕੀਤੀ ਹੈ।
ਇੰਨ੍ਹਾਂ ਦੋਹਾਂ ਨੂੰ ਲੈ ਕੇ ਟਵਿਟਰ ਵਿੱਚ ਵੰਡ ਪੈ ਗਈ ਹੈ। ਕੁੱਝ ਲੋਕ ਅਫ਼ਰੀਦੀ ਦਾ ਸਮਰਥਨ ਕਰਦੇ ਹੋਏ ਇੰਨ੍ਹਾਂ ਦੋਹਾਂ ਦੀ ਸ਼ਲਾਘਾ ਕਰ ਰਹੇ ਹਨ ਤੇ ਕੁੱਝ ਲੋਕ ਇੰਨ੍ਹਾਂ ਦੀ ਆਲੋਚਨਾ ਕਰ ਰਹੇ ਹਨ।ਤੁਹਾਨੂੰ ਦੱਸ ਦਈਏ ਕਿ ਦੋਵੇਂ ਖਿਡਾਰੀਆਂ ਨੇ ਅਫ਼ਰੀਦੀ ਦੇ ਸਮਰਥਨ ਵਿੱਚ ਟਵੀਟ ਕੀਤੇ ਸਨ। ਟਵਿਟਰ ਉੱਤੇ ਬੁੱਧਵਾਰ ਨੂੰ ਹੈਸ਼ਟੈੱਗ shameonyoubhaji ਅਤੇ ਇਸ ਤੋਂ ਇਲਾਵਾ istandwithyuvi ਵੀ ਖ਼ੂਬ ਚਰਚਾ ਵਿੱਚ ਰਿਹਾ ਸੀ।
ਇੱਕ ਯੂਜ਼ਰ ਨੇ ਲਿਖਿਆ ਕਿ ਹਾਂ ਇਨਸਾਨਿਅਤ ਪਹਿਲਾਂ ਹੈ। ਇਸ ਇਨਸਾਨ ਦਾ ਸਮਰਥਨ ਕਰਨਾ ਜੋ ਭਾਰਤ ਅਤੇ ਭਾਰਤੀ ਫ਼ੌਜ ਦੇ ਬਾਰੇ ਫ਼ਾਲਤੂ ਗੱਲਾਂ ਕਰਦਾ ਹੈ, ਹਾਂ ਇਨਸਾਨਿਅਤ ਪਹਿਲਾਂ ਹੈ ਪਰ ਇਹ ਲੋਕ ਅੱਤਵਾਦੀਆਂ ਦਾ ਸਮਰਥਨ ਕਰਨ ਲੱਗੇ। #shameonyoubhaji
ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਅਜਿਹੇ ਸਮੇਂ ਵਿੱਚ ਜਦੋਂ ਆਯਾਤ ਬੰਦ ਹੈ ਅਤੇ ਸਾਡੇ ਸਾਧਨ ਵੀ ਥੋੜੇ ਪੈ ਰਹੇ ਹਨ ਤਾਂ ਅਜਿਹੇ ਵਿੱਚ ਯੁਵਰਾਜ ਅਤੇ ਹਰਭਜਨ ਦਾ ਅਫ਼ਰੀਦੀ ਨੂੰ ਦਾਨ ਦੇਣ ਦੇ ਲਈ ਕਹਿਣਾ, ਲੱਗਦਾ ਹੈ ਕਿ ਇੰਨ੍ਹਾਂ ਦੋਵਾਂ ਦਾ ਨਾਂਅ ਸੂਚੀ ਤੋਂ ਹੱਟ ਜਾਣਾ ਚਾਹੀਦਾ ਹੈ ਜੋ ਸਾਨੂੰ ਪ੍ਰੇਰਿਤ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਟਵਿਟਰ ਉੱਤੇ ਦੋਵਾਂ ਦਾ ਸਮਰਥਨ ਵੀ ਕੀਤਾ ਜਾ ਰਿਹਾ ਹੈ।
ਇੱਕ ਯੂਜ਼ਰ ਨੇ ਲਿਖਿਆ ਕਿ ਉਨ੍ਹਾਂ ਸਿਰਫ਼ ਦਾਨ ਦੇਣ ਦੀ ਅਪੀਲ ਕੀਤੀ ਹੈ। ਇਹ ਤੁਹਾਡੀ ਮਰਜੀ ਹੈ ਕਿ ਤੁਸੀਂ ਦਾਨ ਦਿਓ ਜਾਂ ਨਾ। ਸ਼ਾਹਿਦ ਅਫ਼ਰੀਦੀ ਨੇ ਵੀ ਯੂਵੀਕੈਨ ਸੰਸਥਾ ਦੇ ਲਈ ਦਾਨ ਦਿੱਤਾ ਸੀ। ਇਨਸਾਨਿਅਤ ਪਹਿਲਾਂ ਨੂੰ ਸਲਾਮ। #istandwithyuvi #wearewithyuvi