ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਉਪ-ਚੇਅਰਮੈਨ ਮਹਿਮ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬੀਸੀਸੀਆਈ ਉਨ੍ਹਾਂ ਦੇ ਅਸਤੀਫ਼ੇ ਉੱਤੇ ਸਰਕਾਰੀ ਰੂਪ ਤੇਂ ਉਦੋਂ ਫ਼ੈਸਲਾ ਲਵੇਗਾ ਜਦੋਂ ਇਸ ਦਾ ਨਿਯਮਿਤ ਕੰਮਕਾਜ਼ ਮੁੰਬਈ ਸਥਿਤ ਮੁੱਖ ਦਫ਼ਤਰ ਵਿੱਚ ਸ਼ੁਰੂ ਹੋਵੇਗਾ।
ਮਹਿਮ ਵਰਮਾ ਨੇ ਉਤਰਾਸੰਘ ਕ੍ਰਿਕਟ ਸੰਘ ਦਾ ਸਕੱਤਰ ਬਣਨ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਦੇ ਉਪ-ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।
ਮਹਿਮ ਵਰਮਾ ਸੌਰਵ ਗਾਂਗੁਲੀ ਦੇ ਨਾਲ। ਵਰਮਾ ਨੇ ਕਿਹਾ ਕਿ ਮੈਨੂੰ ਆਪਣੇ ਸੂਬਾ ਸੰਘ ਦੀ ਵੀ ਦੇਖ-ਰੇਖ ਕਰਨੀ ਹੈ ਜਿਸਦਾ ਸੰਚਾਲਨ ਹੁਣ ਤੱਕ ਵਧੀਆ ਤੋਂ ਨਹੀਂ ਹੋ ਰਿਹਾ ਸੀ। ਮੈਂ ਸੀਈਓ ਰਾਹੁਲ ਜੌਹਰੀ ਨੂੰ ਅਸਤੀਫ਼ਾ ਦੇ ਦਿੱਤਾ ਹੈ। ਮੈਨੂੰ ਯਕੀਨ ਹੈ ਕਿ ਇਸ ਨੂੰ ਸਵੀਕਾਰ ਕੀਤਾ ਜਾਵੇਗਾ।
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਮੀਡਿਆ ਨਾਲ ਗੱਲਬਾਤ ਵਿੱਚ ਕਿਹਾ ਕਿ ਵਰਮਾ ਨੇ ਆਪਣੇ ਤਿਆਗ ਪੱਤਰ ਨੂੰ ਬੋਰਡ ਨੂੰ ਭੇਜ ਦਿੱਤਾ ਹੈ। ਵਰਮਾ ਕ੍ਰਿਕਟ ਐਸੋਸੀਏਸ਼ਨ ਆਫ਼ ਉੱਤਰਾਖੰਡ (ਸੀਏਯੂ) ਦੇ ਸਕੱਤਰ ਵੀ ਰਹਿ ਚੁੱਕੇ ਹਨ।
ਵਰਮਾ ਨੂੰ ਅਹੁਦਾ ਛੱਡਣਾ ਪਵੇ ਕਿਉਂਕਿ ਬੀਸੀਸੀਆਈ ਸੰਵਿਧਾਨ ਇੱਕ ਵਿਅਕਤੀ ਨੂੰ ਇੱਕ ਹੀ ਸਮੇਂ ਉੱਤੇ ਰਾਸ਼ਟਰੀ ਅਤੇ ਸੂਬਾ ਪੱਧਰੀ ਅਹੁਦੇ ਉੱਤੇ 2 ਅਹੁਦਿਆਂ ਉੱਤੇ ਰਹਿਣ ਦੀ ਆਗਿਆ ਨਹੀਂ ਦਿੰਦਾ।
ਵਰਮਾ ਨੇ ਕਿਹਾ ਮੈਂ ਬੋਰਡ ਸਕੱਤਰ ਜੈ ਸ਼ਾਹ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਜੇ ਮੈਂ ਸੂਬਾ ਸੰਘ ਦਾ ਪ੍ਰਭਾਰ ਨਹੀਂ ਲੈਂਦਾ ਤਾਂ ਉਹ ਕੰਮ ਸੁਚਾਰੂ ਰੂਪ ਤੋਂ ਨਹੀਂ ਚੱਲਦਾ। ਮੈਂ ਚੋਣ ਵੀ ਇਸੇ ਲਈ ਲੜੀ ਸੀ।
ਇੱਕ ਸਟੇਟ ਐਸੋਸੀਏਸ਼ਨ ਨਾਲ ਸੰਬਧਿਤ ਅਧਿਕਾਰੀ ਨੇ ਕਿਹਾ ਕਿ ਵਰਮਾ ਦੇ ਫ਼ੈਸਲੇ ਨੇ ਇੱਕ ਵਾਰ ਫ਼ਿਰ ਲੋਢਾ ਪੈਨਲ ਦੀ ਰਿਪੋਰਟ ਦੇ ਨਾਲ ਮੁੱਦਿਆਂ ਨੂੰ ਉਜਾਗਰ ਕੀਤਾ ਹੈ।
ਅਧਿਕਾਰੀ ਨੇ ਕਿਹਾ ਇਸ ਨੇ ਲੋਢਾ ਰਿਪੋਰਟ ਦੀਆਂ ਕਈ ਦਿੱਕਤਾਂ ਵਿੱਚੋਂ ਇੱਕ ਨੂੰ ਉਜਾਗਰ ਕੀਤਾ ਹੈ। ਉਪ-ਚੇਅਰਮੈਨ ਦਾ ਕੰਮਕਾਜ਼ ਇੱਕ ਅਹੁਦਾਧਿਕਾਰੀ ਦੇ ਕੰਮਕਾਜ਼ ਦੇ ਰੂਪ ਵਿੱਚ ਮੰਨਿਆਂ ਜਾਂਦਾ ਹੈ ਅਤੇ ਫ਼ਿਰ ਵੀ ਚੇਅਰਮੈਨ ਦੇ ਅਧਿਕਾਰਤਹੀਣ ਹੋਣ ਤੱਕ ਇੰਤਜਾਰ ਕਰਨ ਤੋਂ ਇਲਾਵਾ ਹੋਰ ਕੋਈ ਵਾਸਤਵਿਕ ਅਧਿਕਾਰ ਨਹੀਂ ਹੈ।
ਦੱਸ ਦਈਏ ਕਿ ਵਰਮਾ ਨੂੰ ਪਿਛਲੇ ਸਾਲ 23 ਅਕਤੂਬਰ ਨੂੰ ਬੀਸੀਸੀਆਈ ਦਾ ਉਪ-ਚੇਅਰਮੈਨ ਬਣਾਇਆ ਗਿਆ ਸੀ। ਜਦਕਿ ਸੌਰਭ ਗਾਂਗੁਲੀ ਨੂੰ ਚੇਅਰਮੈਨ, ਜੈ ਸ਼ਾਹ ਨੂੰ ਸਕੱਤਰ, ਜੈਏਸ਼ ਨੂੰ ਸਹਿ-ਸਕੱਤਰ ਅਤੇ ਬ੍ਰਿਜੇਸ਼ ਪਟੇਲ ਨੂੰ ਆਈਪੀਐੱਲ ਚੇਅਰਮੈਨ ਚੁਣਿਆ ਗਿਆ ਸੀ।