ਮੁੰਬਈ: ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਕਾਰਨ ਬੀਸੀਸੀਆਈ ਨੇ ਆਪਣੇ ਸਾਰੇ ਘਰੇਲੂ ਮੈਚਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਬੋਰਡ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਦੇ ਕਾਰਨ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਲੜੀ ਵੀ ਰੱਦ ਕਰ ਦਿੱਤੀ ਗਈ ਹੈ।.
ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ, “ਕੋਰੋਨਾ ਵਾਇਰਸ ਕਾਰਨ ਬੀਸੀਸੀਆਈ ਨੇ ਫੈਸਲਾ ਕੀਤਾ ਹੈ ਕਿ ਉਹ ਇਰਾਨੀ ਕੱਪ, ਸੀਨੀਅਰ ਮਹਿਲਾ ਵਨਡੇ ਨਾਕ ਆਊਟ, ਵਿੱਜੀ ਟਰਾਫ਼ੀ, ਸੀਨੀਅਰ ਮਹਿਲਾ ਵਨਡੇ ਚੈਲੇਂਜ, ਮਹਿਲਾ ਅੰਡਰ -19 ਵਨਡੇ ਨਾਕ ਆਊਟ, ਮਹਿਲਾ ਅੰਡਰ -19 ਟੀ -20 ਲੀਗ, ਸੁਪਰ ਲੀਗ ਅਤੇ ਨਾਕ ਆਊਟ, ਮਹਿਲਾ ਅੰਡਰ-19 ਚੈਲੇਂਜਰ ਟਰਾਫੀ, ਮਹਿਲਾ ਅੰਡਰ -23 ਨਾਕ ਆਊਟ, ਮਹਿਲਾ ਅੰਡਰ-23 ਵਨਡੇ ਚੈਲੇਂਜਰਜ਼ ਵਰਗੇ ਅਗਲੇ ਸਾਰੇ ਟੂਰਨਾਮੈਂਟਾਂ ਨੂੰ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ”