ਪੰਜਾਬ

punjab

BCCI ਨੇ ICC ਲਿਖੀ ਚਿੱਠੀ, ਖਿਡਾਰੀਆਂ ਦੀ ਸੁਰੱਖਿਆ ਦਾ ਮੰਗਿਆ ਭਰੋਸਾ

By

Published : Jul 7, 2019, 5:51 PM IST

ICC ਵਿਸ਼ਵ ਕੱਪ: 2019 ਵਿੱਚ ਹੈਡਿੰਗਲੇ ਸਟੇਡਿਅਮ ਵਿੱਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡੇ ਗਏ ਮੈਚ ਦੌਰਾਨ ਸਟੇਡਿਅਮ ਦੇ ਉੱਤੇ ਇੱਕ ਤੋਂ ਬਾਅਦ ਇੱਕ, ਤਿੰਨ ਹਵਾਈ ਜਹਾਜ਼ ਨਿਕਲੇ ਸਨ, ਜਿਨ੍ਹਾਂ ਉੱਤੇ ਰਾਜਨੀਤਕ ਸੁਨੇਹੇ ਲਿਖੇ ਹੋਏ ਸਨ।

ਫ਼ੋਟੋ

ਲੀਡਸ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ਆਈਸੀਸੀ) ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਭਾਰਤੀ ਖਿਡਾਰੀਆਂ ਅਤੇ ਫੈਂਸ ਦੀ ਸੁਰੱਖਿਆ ਨੂੰ ਲੈ ਕੇ ਭਰੋਸੇ ਦੀ ਮੰਗ ਕੀਤੀ ਹੈ।

ਬੀਸੀਸੀਆਈ ਨੇ ਆਪਣੇ ਪੱਤਰ ਵਿੱਚ ਆਈਸੀਸੀ ਨੂੰ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਹੈਡਿੰਗਲੇ ਵਿੱਚ ਮੈਚ ਦੌਰਾਨ ਕਿਵੇਂ ਤਿੰਨ ਜਹਾਜ਼ ਰਾਜਨੀਤਕ ਨਾਅਰਿਆਂ ਨਾਲ ਵੱਖ-ਵੱਖ ਸਮੇਂ 'ਤੇ ਸਟੇਡਿਅਮ ਦੇ ਉੱਤੇ ਲੰਘ ਗਏ।

ਦੱਸ ਦਈਏ ਕਿ ਭਾਰਤ-ਸ੍ਰੀਲੰਕਾ ਮੈਚ ਦੌਰਾਨ ਸਟੇਡਿਅਮ ਉਪਰੋਂ ਲਗਾਤਾਰ ਤਿੰਨ ਹਵਾਈ ਜਹਾਜ਼ ਨਿਕਲੇ ਸਨ, ਜਿਨ੍ਹਾਂ ਉੱਤੇ ਰਾਜਨੀਤਕ ਸੁਨੇਹਾ ਲਿਖੇ ਹੋਏ ਸਨ। ਪਹਿਲਾ ਹਵਾਈ ਜਹਾਜ਼ ਨਿਕਲਿਆ ਜਿਸ 'ਤੇ ਲਟਕੇ ਇੱਕ ਬੈਨਰ ਉੱਤੇ ਲਿਖਿਆ ਹੋਇਆ ਸੀ - 'ਕਸ਼ਮੀਰ ਲਈ ਨਿਆਂ'। ਦੂਜੇ ਹਵਾਈ ਜਹਾਜ਼ 'ਤੇ ਲੱਗੇ ਬੈੱਨਰ ਉੱਤੇ ਲਿਖਿਆ ਸੀ ਕਿ 'ਭਾਰਤ ਨਸਲਕੁਸ਼ੀ ਬੰਦ ਕਰੋ ਅਤੇ ਕਸ਼ਮੀਰ ਨੂੰ ਮੁਕਤ ਕਰੋ'। ਇਸ ਦੇ ਨਾਲ ਹੀ ਉੱਥੋ ਨਿਕਲੇ ਤੀਜੇ ਹਵਾਈ ਜਹਾਜ਼ 'ਤੇ ਲਿਖਿਆ ਸੀ ਕਿ 'ਭਾਰਤ ਵਿੱਚ ਹਜੂਮੀ ਹੱਤਿਆ (ਮੌਬ ਲਿਚਿੰਗ) ਬੰਦ ਕਰੋ।'

ਇਸ ਨੂੰ ਲੈ ਕੇ ਆਈਸੀਸੀ ਨਰਾਜ਼ ਵੇਖੀ ਗਈ ਅਤੇ ਉਨ੍ਹਾਂ ਨੇ ਮੈਨਚੇਸਟਰ ਅਤੇ ਬਰਮਿੰਘਮ ਦੀ ਪੁਲਿਸ ਨਾਲ ਗੱਲ ਕੀਤੀ। ਪੁਲਿਸ ਨੇ ਆਈਸੀਸੀ ਨੂੰ ਯਕੀਨੀ ਬਣਾਇਆ ਕਿ ਉਹ ਇਨ੍ਹਾਂ ਦੋ ਸ਼ਹਿਰਾਂ ਵਿੱਚਲੇ ਸਟੇਡਿਅਮਾਂ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਨੋ- ਫ਼ਲਾਇੰਗ ਜ਼ੋਨ ਐਲਾਨ ਕਰ ਦੇਵੇਗੀ।

ਇਹ ਵੀ ਪੜ੍ਹੋ: ਵਿਸ਼ਵ ਕੱਪ ਵਿੱਚ ਅਜਿਹੀ ਪ੍ਰਫ਼ਾਰਮ ਬਾਰੇ ਤਾਂ ਸੋਚਿਆ ਹੀ ਨਹੀਂ ਸੀ : ਕੋਹਲੀ

BCCI ਦੇ ਸੀਈਓ ਨੇ ਲਿਖਿਆ ਪੱਤਰ

ਬੀਸੀਸੀਆਈ ਦੇ ਸੀਈਓ ਰਾਹੁਲ ਜੋਹਰੀ ਨੇ ਆਈਸੀਸੀ ਨੂੰ ਲਿੱਖੇ ਪੱਤਰ ਵਿੱਚ ਕਿਹਾ ਕਿ ਉਹ ਆਈਸੀਸੀ ਅਤੇ ਈਸੀਬੀ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਅੱਗੋ ਤੋ ਖੇਡਾਂ ਵਿੱਚ ਅਜਿਹੀ ਕੋਈ ਘਟਨਾ ਨਹੀਂ ਹੋਵੇਗੀ। ਇਸ ਤੋਂ ਇਲਾਵਾ ਉਹ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਭਾਰਤੀ ਕ੍ਰਿਕੇਟ ਟੀਮ ਅਤੇ ਭਾਰਤੀ ਪ੍ਰਸ਼ੰਸਕਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਆਈਸੀਸੀ ਦੇ ਟੂਰਨਾਮੈਂਟ ਪ੍ਰਮੁੱਖ ਕਰਿਸ ਟੇਟਲੀ ਇਸ ਘਟਨਾ ਲਈ ਪਹਿਲਾਂ ਹੀ ਬੀਸੀਸੀਆਈ ਕੋਲੋਂ ਮਾਫ਼ੀ ਮੰਗ ਚੁੱਕੇ ਹਨ।

ICC ਦਾ ਬਿਆਨ

ਆਈਸੀਸੀ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਦਿਆ ਕਿਹਾ ਕਿ ਇਸ ਤਰ੍ਹਾਂ ਪਹਿਲਾਂ ਵੀ ਹੋਇਆ ਸੀ ਤੇ ਹੁਣ ਮੁੜ ਹੋਇਆ ਹੈ ਜਿਸ ਲਈ ਉਨ੍ਹਾਂ ਨੂੰ ਦੁੱਖ ਹੈ। ਉਨ੍ਹਾਂ ਕਿਹਾ ਕਿ ਉਹ ਆਈਸੀਸੀ ਵਿਸ਼ਵ ਕੱਪ ਵਿੱਚ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਸੁਨੇਹਿਆਂ ਨੂੰ ਅਣਦੇਖਿਆ ਨਹੀਂ ਕਰ ਸੱਕਦੇ, ਪੂਰੇ ਟੂਰਨਾਮੈਂਟ ਦੌਰਾਨ ਉਨ੍ਹਾਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਕੰਮ ਕੀਤਾ ਹੈ, ਤਾਂ ਕਿ ਇਸ ਤਰ੍ਹਾਂ ਦੇ ਵਿਰੋਧ ਨੂੰ ਰੋਕਿਆ ਜਾਵੇ।

ABOUT THE AUTHOR

...view details