ਪੰਜਾਬ

punjab

ETV Bharat / sports

ਬੀਸੀਸੀਆਈ ਦੇ ਸਾਬਕਾ ਉਪ ਪ੍ਰਧਾਨ ਕਮਲ ਮੋਰਾਰਕਾ ਦਾ ਦੇਹਾਂਤ - ਬੀਸੀਸੀਆਈ

ਬੀਸੀਸੀਆਈ ਦੇ ਸਾਬਕਾ ਉਪ ਪ੍ਰਧਾਨ ਕਮਲ ਮੋਰਾਰਕਾ ਦਾ ਦੇਹਾਂਤ ਹੋ ਗਿਆ ਹੈ। ਇੱਕ ਸਫ਼ਲ ਵਪਾਰੀ, ਕਮਲ ਮੋਰਾਰਕਾ, ਰਾਜਸਥਾਨ ਦੇ ਨਵਲਗੜ੍ਹ 'ਚ ਪੈਦਾ ਹੋਏ। ਸਾਲ 1988 ਤੋਂ 1994 ਤੱਕ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਰਹੇ। ਉਹ ਚੰਦਰਸ਼ੇਖਰ ਸਰਕਾਰ 'ਚ ਮੰਤਰੀ ਵੀ ਸਨ।

ਕਮਲ ਮੋਰਾਰਕਾ ਦਾ ਦੇਹਾਂਤ
ਕਮਲ ਮੋਰਾਰਕਾ ਦਾ ਦੇਹਾਂਤ

By

Published : Jan 16, 2021, 2:58 PM IST

ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਬਕਾ ਉਪ ਪ੍ਰਧਾਨ ਕਮਲ ਮੋਰਾਰਕਾ ਦਾ ਦੇਹਾਂਤ ਹੋ ਗਿਆ। ਬੀਸੀਸੀਆਈ ਦੇ ਨਾਲ-ਨਾਲ ਮੋਰਾਰਕਾ ਰਾਜਸਥਾਨ ਕ੍ਰਿਕਟ ਬੋਰਡ ਦੇ ਵੀ ਉਪ ਪ੍ਰਧਾਨ ਰਹੇ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਦਿੱਲਾ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਆਪਣੇ ਘਰ ਆਖ਼ਰੀ ਸਾਹ ਲਏ।

ਇੱਕ ਸਫਲ ਵਪਾਰੀ, ਕਮਲ ਮੋਰਾਰਕਾ, ਰਾਜਸਥਾਨ ਦੇ ਨਵਲਗੜ੍ਹ 'ਚ ਪੈਦਾ ਹੋਏ। ਸਾਲ 1988 ਤੋਂ 1994 ਤੱਕ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਰਹੇ। ਉਹ ਚੰਦਰਸ਼ੇਖਰ ਸਰਕਾਰ 'ਚ ਮੰਤਰੀ ਵੀ ਸਨ।

ਬੀਸੀਸੀਆਈ ਤੇ ਰਾਜਸਥਾਨ ਕ੍ਰਿਕਟ ਬੋਰਡ ਨੇ ਕਮਲ ਮੋਰਾਰਕਾ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ।

ABOUT THE AUTHOR

...view details