ਨਵੀਂ ਦਿੱਲੀ: ਬੀਸੀਸੀਆਈ ਨੇ ਘੋਸ਼ਣਾ ਕੀਤੀ ਹੈ ਕਿ ਮਹਿਲਾ ਟੀ-20 ਚੈਲੇਂਜ ਦੇ ਤੀਜੇ ਮੈਚ ਦੀ ਮੇਜ਼ਬਾਨੀ ਜੈਪੁਰ ਕਰੇਗਾ, ਜਿਸ ਵਿੱਚ ਇੱਕ ਅਲਗ ਟੀਮ ਸ਼ਾਮਲ ਹੋਵੇਗੀ। ਬੀਸੀਸੀਆਈ ਦੇ ਸੈਕਟਰੀ ਜੈ ਸ਼ਾਹ ਦਾ ਕਹਿਣਾ ਹੈ, "ਮਹਿਲਾਵਾਂ ਦੇ ਖੇਡ ਨੂੰ ਅੱਗੇ ਲਿਜਾਉਣ ਲਈ ਬੀਸੀਸੀਆਈ ਨੂੰ 2020 ਮਹਿਲਾ ਟੀ 20 ਚੈਲੇਂਜ ਦੀ ਘੋਸ਼ਣਾ ਕਰਕੇ ਖ਼ੁਸ਼ੀ ਹੋ ਰਹੀ ਹੈ।"
ਉਨ੍ਹਾਂ ਕਿਹਾ,"ਇਸ ਸਥਿਤੀ ਵਿੱਚ ਟੂਰਨਾਮੈਂਟ ਵਿੱਚ ਚੌਥੀ ਟੀਮ ਜੋੜੀ ਜਾਵੇਗੀ। ਇਸ ਤਰ੍ਹਾਂ 2020 ਸਾਲ ਸੀਜ਼ਨ ਵਿੱਚ ਕੁੱਲ 7 ਮੈਚ ਹੋਣਗੇ ਜਿਨ੍ਹਾਂ ਨੂੰ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਆਈਪੀਐਲ ਪਲੇਆਫ਼ ਦੇ ਹਫ਼ਤੇ ਦੇ ਦੌਰਾਨ ਖੇਡੇ ਜਾਣਗੇ।"