ਪੰਜਾਬ

punjab

ETV Bharat / sports

ਬਾਕਸਿੰਗ ਡੇਅ ਟੈਸਟ ਤੋਂ ਪਹਿਲਾਂ ਵਸੀਮ ਜਾਫਰ ਨੇ ਅਜਿੰਕਿਆ ਰਹਾਣੇ ਲਈ ਭੇਜਿਆ 'ਸੀਕ੍ਰੇਟ' ਮੈਸੇਜ - Viral

ਵਸੀਮ ਜਾਫ਼ਰ ਨੇ ਲਿਖਿਆ, "ਪਿਆਰੇ ਅਜਿੰਕਿਆ ਰਹਾਣੇ, ਤੁਹਾਡੇ ਲਈ ਇੱਕ ਲੁਕਿਆ ਹੋਇਆ ਸੰਦੇਸ਼ ਹੈ। ਬਾਕਸਿੰਗ ਡੇਅ ਟੈਸਟ ਲਈ ਸ਼ੁੱਭਕਾਮਨਾਵਾਂ।" ਉਨ੍ਹਾਂ ਨੇ ਅਪੀਲ ਵੀ ਕੀਤੀ ਕਿ ਤੁਸੀਂ ਵੀ ਸੰਦੇਸ਼ ਨੂੰ ਡੀਕੋਡ ਕਰ ਸਕਦੇ ਹੋ।

bcci-agm-may-announce-some-information-in-ipls-10-team
ਬਾਕਸਿੰਗ ਡੇਅ ਟੈਸਟ ਤੋਂ ਪਹਿਲਾਂ ਵਸੀਮ ਜਾਫਰ ਨੇ ਅਜਿੰਕਿਆ ਰਹਾਣੇ ਲਈ ਭੇਜਿਆ 'ਸੀਕ੍ਰੇਟ' ਮੈਸੇਜ

By

Published : Dec 22, 2020, 12:08 PM IST

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫ਼ਰ ਨੇ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ (ਬਾਕਸਿੰਗ ਡੇਅ ਟੈਸਟ) ਵਿੱਚ ਨਵੇਂ ਕਪਤਾਨ ਰਹਾਣੇ ਲਈ ਟਵਿੱਟਰ ਉੱਤੇ ਇੱਕ ਵਿਸ਼ੇਸ਼ ਪੋਸਟ ਸਾਂਝੀ ਕੀਤੀ। ਉਨ੍ਹਾਂ ਦੇ ਇਸ ਮੈਸੇਜ ਨੂੰ ਕਈ ਲੋਕਾਂ ਨੇ ਦੇਖਿਆ ਅਤੇ ਵਾਇਰਲ ਹੋ ਗਿਆ।

ਜਾਫ਼ਰ ਨੇ ਉਸ ਸੰਦੇਸ਼ ਵਿੱਚ ਰਹਾਣੇ ਨੂੰ ਟੈਗ ਵੀ ਕੀਤਾ ਸੀ।

ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਕ ਬਾਕਸਿੰਗ ਡੇਅ ਟੈਸਟ ਮੈਚ 26 ਦਸੰਬਰ ਤੋਂ ਖੇਡਿਆ ਜਾਣਾ ਹੈ, ਜਿਸ 'ਤੇ ਜਾਫ਼ਰ ਨੇ ਰਹਾਣੇ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ, "ਪਿਆਰੇ ਅਜਿੰਕਿਆ ਰਹਾਣੇ, ਤੁਹਾਡੇ ਲਈ ਇੱਕ ਲੁਕਿਆ ਹੋਇਆ ਸੰਦੇਸ਼ ਹੈ। ਬਾਕਸਿੰਗ ਡੇਅ ਟੈਸਟ ਲਈ ਸ਼ੁੱਭਕਾਮਨਾਵਾਂ।"

ਉਨ੍ਹਾਂ ਨੇ ਅਪੀਲ ਵੀ ਕੀਤੀ ਕਿ ਤੁਸੀਂ ਵੀ ਸੰਦੇਸ਼ ਨੂੰ ਡੀਕੋਡ ਕਰ ਸਕਦੇ ਹੋ।

ਦਰਅਸਲ, ਇਸ ਵਿੱਚ ਇੱਕ ਲੁਕਿਆ ਹੋਇਆ ਸੰਦੇਸ਼ ਹੈ - ਸ਼ੁਭਮਨ ਗਿੱਲ ਅਤੇ ਲੋਕੇਸ਼ ਰਾਹੁਲ ਨੂੰ ਟੀਮ ਵਿੱਚ ਸ਼ਾਮਲ ਕਰੋ (PICK GILL AND RAHUL)

ਟੀਮ ਇੰਡੀਆ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਹੁਣ ਪੈਟਰਨਿਟੀ ਲੀਵ 'ਤੇ ਘਰ ਪਰਤਣਗੇ। ਅਜਿਹੀ ਸਥਿਤੀ ਵਿੱਚ ਅਜਿੰਕਿਆ ਰਹਾਣੇ ਟੀਮ ਦਾ ਕਾਰਜਭਾਰ ਸੰਭਾਲਣਗੇ। ਐਡੀਲੇਡ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਲੋਕੇਸ਼ ਰਾਹੁਲ ਅਤੇ ਸ਼ੁਭਮਨ ਗਿੱਲ ਨੂੰ ਮੌਕਾ ਨਹੀਂ ਮਿਲਿਆ। ਭਾਰਤੀ ਟੀਮ ਨੂੰ ਤੀਜੇ ਦਿਨ ਹੀ ਮੈਚ ਵਿੱਚ 8 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ABOUT THE AUTHOR

...view details