ਕਲੱਕਤਾ: ਭਾਰਤੀ ਗੇਂਦਬਾਜ਼ਾਂ ਨੇ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਈਡਨ ਗਾਰਡਨਸ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਪਹਿਲੇ ਦਿਨ ਰਾਤ ਗੇ ਟੈਸਟ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰ ਰਹੀ ਟੀਮ ਨੂੰ 30.3 ਓਵਰਾਂ ਵਿੱਚ 106 ਦੌੜਾਂ ਵਿੱਚ ਢੇਰ ਕਰ ਦਿੱਤਾ।
106 ਦੌੜਾਂ ਬਣਾ ਹੀ ਢੇਰ ਹੋਈ ਬੰਗਲਾਦੇਸ਼ ਦੀ ਟੀਮ
ਬੰਗਲਾਦੇਸ਼ ਦੀ ਟੀਮ 106 ਦੌੜਾਂ ਬਣਾ ਕੇ ਹੀ ਢੇਰ ਹੋ ਗਈ। ਭਾਰਤ ਵੱਲੋਂ ਇਸ਼ਾਂਤ ਸ਼ਰਮਾਂ ਨੇ ਪੰਜ ਵਿਕਟਾਂ ਹਾਸਲ ਕੀਤੀਆਂ।
ਭਾਰਤ ਬਨਾਮ ਬੰਗਲਾਦੇਸ਼
ਬੰਗਲਾਦੇਸ਼ ਦੀ ਵੱਲੋਂ ਸ਼ਾਦਮਾਨ ਇਸਲਾਮ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ ਜਦੋਂ ਕਿ ਲਿਟਨ ਦਾਸ ਨੇ 24 ਦੌੜਾਂ ਜੋੜੀਆਂ। ਮਹਿਮਾਨ ਟੀਮ ਦੇ ਤਿੰਨ ਬੱਲੇਬਾਜ਼ ਹੀ ਦਹਾਈ ਤੱਕ ਪਹੁੰਚ ਸਕੇ।
ਭਾਰਕ ਵੱਲੋਂ ਇਸ਼ਾਂਤ ਸ਼ਰਮਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ। ਉਮੇਸ਼ ਯਾਦਵ ਨੇ ਤਿੰਨ ਵਿਕਟਾਂ ਲਈਆਂ ਦਗੋਂ ਕਿ ਮੁਹੰਮਦ ਸਮੀ ਨੇ ਦੋ ਵਿਕਟਾਂ ਲਈਆਂ ਇਸ਼ਾਂਤ ਨੇ 2007 ਦੇ ਬਾਅਦ ਪਹਿਲਾਂ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਹਾਸਲ ਕੀਤੀਆਂ।