ਢਾਕਾ : ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਕਦੇ ਵੀ ਨਵੇਂ ਨਿਯਮ ਲਿਆ ਕੇ ਲੋਕਾਂ ਨੂੰ ਹੈਰਾਨ ਕਰਨ ਦਾ ਮੌਕਾ ਕਦੇ ਵੀ ਨਹੀਂ ਛੱਡਦੀ। ਹਾਲ ਹੀ ਵਿੱਚ ਬਣਾਏ ਗਏ ਨਿਯਮਾਂ ਨਾਲ ਉਨ੍ਹਾਂ ਨੇ ਸਾਰੇ ਕ੍ਰਿਕਟ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨਿਯਮ ਉਨ੍ਹਾਂ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀਪੀਐੱਲ) 2019-20 ਲਈ ਬਣਾਇਆ ਗਿਆ ਹੈ। ਬੋਰਡ ਨੇ ਸਾਰੀਆਂ ਬੀਪੀਐੱਲ ਟੀਮਾਂ ਨੂੰ ਕਿਹਾ ਹੈ ਕਿ ਉਹ ਆਪਣੀ ਟੀਮ ਵਿੱਚ ਇੱਕ ਵਿਦੇਸ਼ੀ ਗੇਂਦਬਾਜ਼ ਨੂੰ ਜ਼ਰੂਰ ਖਿਡਾਉਣ ਜੋ 140 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕੇ।
ਬੋਰਡ ਦਾ ਕਹਿਣਾ ਹੈ ਕਿ ਨੌਜਵਾਨ ਬੰਗਲਾਦੇਸ਼ੀ ਬੱਲੇਬਾਜ਼ਾਂ ਦੀ ਬਹਿਤਰੀ ਲਈ ਇਹ ਕਦਮ ਚੁੱਕਿਆ ਹੈ ਤਾਂਕਿ ਉਹ ਵਿਦੇਸ਼ੀ ਗੇਂਦਬਾਜ਼ਾਂ ਦਾ ਸਾਹਮਣਾ ਕਰ ਸਕੇ ਅਤੇ ਬੱਲੇਬਾਜ਼ੀ ਵਿੱਚ ਜੋ ਕਮੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਇਸੇ ਦੇ ਨਾਲ ਉਨ੍ਹਾਂ ਕਿਹਾ ਹੈ ਕਿ ਉਹ ਚਾਹੁੰਦੇ ਹਨ ਟੀਮ ਵਿੱਚ ਇੱਕ ਲੈਗ-ਸਪਿਨਰ ਦਾ ਹੋਣਾ ਵੀ ਜ਼ਰੂਰੀ ਹੈ ਜੋ 4 ਓਵਰਾਂ ਵਿੱਚ ਗੇਂਦਬਾਜ਼ੀ ਕਰ ਸਕੇ।