ਪੰਜਾਬ

punjab

ETV Bharat / sports

ਬੈਂਗਲੁਰੂ: ਪੁਲਿਸ ਨੇ ਕੀਤਾ ਆਈਪੀਐਲ ਸੱਟੇਬਾਜੀ ਗਿਰੋਹ ਦਾ ਪਰਦਾਫਾਸ਼, 2 ਕਾਬੂ - sports news

ਬੈਂਗਲੁਰੂ 'ਚ ਪੁਲਿਸ ਨੇ ਆਈਪੀਐਲ ਮੈਚਾਂ 'ਚ ਸੱਟਾ ਲਾਉਣ ਵਾਲੇ ਗਿਰੋਹ 'ਚ ਸ਼ਾਮਲ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੱਟੇਬਾਜਾਂ ਕੋਲੋਂ 13.5 ਲੱਖ ਰੁਪਏ ਨਕਦ ਅਤੇ 2 ਮੋਬਾਈਲ ਫੋਨ ਬਰਾਮਦ ਹੋਏ ਹਨ।

ਆਈਪੀਐਲ ਸੱਟੇਬਾਜੀ ਗਿਰੋਹ ਦਾ ਪਰਦਾਫਾਸ਼
ਆਈਪੀਐਲ ਸੱਟੇਬਾਜੀ ਗਿਰੋਹ ਦਾ ਪਰਦਾਫਾਸ਼

By

Published : Oct 27, 2020, 10:20 PM IST

ਬੈਂਗਲੁਰੂ: ਕੇਂਦਰੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਸ਼ਹਿਰ 'ਚ ਆਈਪੀਐਲ ਮੈਚਾਂ 'ਚ ਸੱਟਾ ਲਾਉਣ ਵਾਲੇ ਗਿਰੋਹ 'ਚ ਸ਼ਾਮਲ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਸੀਬੀ ਬੈਂਗਲੁਰੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੱਟੇਬਾਜਾਂ ਕੋਲੋਂ 13.5 ਲੱਖ ਰੁਪਏ ਨਕਦ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਸ਼ਾਹਕਾਰਾ ਨਗਰ ਦੇ ਰਹਿਣ ਵਾਲੇ 48 ਸਾਲਾ ਹੋਯਸਲਾ ਗੌੜਾ ਅਤੇ ਕੋਡਾਂਡਾਰਾਮਪੁਰਾ ਵਯਾਯਾਵਲਵਾਲ ਦੇ ਰਹਿਣ ਵਾਲੇ ਨਰਸਿਮਹਾ ਮੂਰਤੀ ਦੇ ਰੂਪ 'ਚ ਹੋਈ ਹੈ।

ਸੀਸੀਬੀ ਨੇ ਕਿਹਾ ਕਿ ਦੋਹਾਂ ਨੂੰ ਉਸ ਵਕਤ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਜਿੱਤ ਦੇ ਪੈਸਿਆਂ ਨੂੰ ਵੰਡਣ ਜਾ ਰਹੇ ਸਨ।

ਪੁਲਿਸ ਨੇ ਕਿਹਾ "ਦੋਵਾਂ ਨੂੰ ਮੱਲੇਸ਼ਵਰਮ ਦੇ ਹਲਚਲ ਭਰੇ ਬਜ਼ਾਰ ਦੇ ਇੱਕ ਜੂਸ ਕਾਰਨਰ ਤੋਂ ਫੜਿਆ ਗਿਆ ਹੈ, ਜਿੱਥੇ ਉਹ ਜੇਤੂਆਂ ਨੂੰ ਪੈਸੇ ਵੰਡਣ ਆਏ ਸਨ।

ABOUT THE AUTHOR

...view details