ਵੇਲਿੰਗਟਨ: 14 ਦਿਨਾਂ ਦੇ ਲਾਜ਼ਮੀ ਕੁਆਰੰਟੀਨ ਦੇ ਨਿਯਮ ਨੂੰ ਤੋੜਨ ਕਾਰਨ ਵੈਸਟਇੰਡੀਜ਼ ਦੇ ਕ੍ਰਿਕਟਰਾਂ ਦੇ ਅਭਿਆਸ ਉੱਤੇ ਪਾਬੰਦੀ ਲਗਾਈ ਗਈ ਹੈ।
ਵੈਸਟਇੰਡੀਜ਼ ਦੀ ਟੀਮ ਨੇ 14 ਵਿਚੋਂ 12 ਦਿਨਾਂ ਦੇ ਕੁਆਰੰਟੀਨ ਨੂੰ ਪੂਰਾ ਕਰ ਲਿਆ ਹੈ ਅਤੇ ਇਸ ਮਿਆਦ ਦੇ ਪੂਰੀ ਹੋਣ ਤੱਕ ਅਭਿਆਸ ਨਹੀਂ ਕਰਨ ਦਿੱਤਾ ਜਾਵੇਗਾ। ਕੁਆਰੰਟੀਨ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ।
ਸੀਸੀਟੀਵੀ ਫੁਟੇਜ ਵੈਸਟਇੰਡੀਜ਼ ਕ੍ਰਿਕਟ ਨੂੰ ਵੀ ਭੇਜੀ ਗਈ ਸੀ, ਜਿਸ ਨੇ ਖੁਦ ਜਾਂਚ ਕਰਨ ਅਤੇ ਜੇ ਲੋੜ ਪੈਣ 'ਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ।
ਖਿਡਾਰੀਆਂ ਦੀ ਦੂਜੀ ਕੋਰੋਨਾ ਜਾਂਚ ਬੁੱਧਵਾਰ ਨੂੰ ਹੋਣ ਵਾਲੀ ਹੈ। ਨੈਗੇਟਿਵ ਰਿਪੋਰਟ ਆਉਣ ਮਗਰੋਂ ਹੀ ਕੁਆਰੰਟੀਨ ਖ਼ਤਮ ਕੀਤਾ ਜਾਵੇਗਾ। ਇਸ ਤੋਂ ਬਾਅਦ ਟੀਮ ਕਵੀਨਸਟਾਊਨ ਜਾਵੇਗੀ ਜਿੱਥੇ ਉਨ੍ਹਾਂ ਨੂੰ ਨਿਊਜ਼ੀਲੈਂਡ ਏ ਦੇ ਖਿਲਾਫ ਦੋ ਅਭਿਆਸ ਮੈਚ ਖੇਡਣੇ ਹਨ।
ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ।