ਪੰਜਾਬ

punjab

ETV Bharat / sports

ਕ੍ਰਿਸ ਗੇਲ ਦੇ ਚਾਹੁਣ ਵਾਲਿਆਂ ਲਈ ਬੁਰੀ ਖ਼ਬਰ ! - ਬੀਪੀਐਲ

ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਕੁਝ ਮਹੀਨਿਆਂ ਲਈ ਕ੍ਰਿਕੇਟ ਤੋਂ ਆਰਾਮ ਲੈਣ ਦਾ ਫ਼ੈਸਲਾ ਕੀਤਾ ਹੈ।

ਕ੍ਰਿਸ ਗੇਲ
ਕ੍ਰਿਸ ਗੇਲ

By

Published : Nov 27, 2019, 12:35 PM IST

ਨਵੀਂ ਦਿੱਲੀ: ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਉਹ ਭਾਰਤ ਵਿਰੁੱਧ ਅਗਲੇ ਤਿੰਨ ਇੱਕ ਰੋਜ਼ਾ ਮੈਚ ਨਹੀਂ ਖੇਡਣਗੇ। ਉਹ 2020 ਲਈ ਆਪਣੀਆਂ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰਨਗੇ। ਵੈਸਟਇੰਡੀਜ਼ ਨੇ ਭਾਰਤ ਵਿੱਚ ਤਿੰਨ ਟੀ-20 ਕੌਮਾਂਤਰੀ ਅਤੇ ਐਨੇ ਹੀ ਇੱਕ ਰੋਜ਼ਾ ਮੈਚ ਖੇਡਣੇ ਹਨ।

ਗੇਲ ਨੇ ਕਿਹਾ, 'ਵੈਸਟਇੰਡੀਜ਼ ਨੇ ਮੈਨੂੰ ਇੱਕ ਰੋਜ਼ਾ ਮੈਚ ਖੇਡਣ ਲਈ ਬੁਲਾਇਆ ਹੈ ਪਰ ਨਹੀਂ ਨਹੀਂ ਖੇਡ ਸਕਾਂਗਾ। ਉਹ(ਚੋਣ ਕਰਤਾ) ਚਾਹੁੰਦੇ ਹਨ ਕਿ ਮੈਂ ਜਵਾਨ ਖਿਡਾਰੀਆਂ ਨਾਲ ਖੇਡਾਂ ਪਰ ਮੈਂ ਇਸ ਸਾਲ ਆਰਾਮ ਕਰਨ ਜਾ ਰਿਹਾ ਹਾਂ।'

ਉਨ੍ਹਾਂ ਕਿਹਾ, 'ਮੈਂ ਬਿਗ ਬੈਸ਼ ਵੀ ਨਹੀਂ ਖੇਡ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਅੱਗੇ ਕਿੱਥੇ ਕ੍ਰਿਕਟ ਖੇਡਾਂਗਾ। ਮੈਂ ਨਹੀਂ ਜਾਣਦਾ ਕਿ ਬੀਪੀਐਲ(ਬੰਗਲਾਦੇਸ਼ ਪ੍ਰੀਮੀਅਰ ਲੀਗ) ਵਿੱਚ ਮੇਰਾ ਨਾਂਅ ਕਿਵੇਂ ਪੁੱਜਾ। ਮੇਰਾ ਨਾਂਅ ਇੱਕ ਟੀਮ ਵਿੱਚ ਸੀ ਅਤੇ ਮੈਨੂੰ ਪਤਾ ਨਹੀਂ ਕਿ ਇਹ ਕਿਵੇਂ ਹੋਇਆ।'

ਐਮਐਸਐਲ ਦੇ ਇਸ ਸੀਜ਼ਨ ਵਿੱਚ ਗੇਲ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਇਸ ਵਿੱਚ ਟੀਮ ਆਪਣੇ 6 ਦੇ 6 ਮੈਚ ਹਾਰ ਗਈ। ਆਖ਼ਰੀ ਮੈਚ ਵਿੱਚ ਗੇਲ ਨੇ 54 ਦੌੜਾਂ ਜ਼ਰੂਰ ਬਣਾਈਆਂ ਪਰ ਇਸ ਤੋਂ ਪਹਿਲੇ ਪੰਜ ਮੈਚਾਂ ਵਿੱਚ ਉਸ ਦੇ ਬੱਲੇ ਤੋਂ ਮਹਿਜ਼ 47 ਦੌੜਾਂ ਹੀ ਬਣੀਆਂ।

ABOUT THE AUTHOR

...view details