ਹੈਦਰਾਬਾਦ: ਭਾਰਤੀ ਟੀਮ ਦੇ ਤਜਰਬੇਕਾਰ ਸਪਿਨਰ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਬਾਰੇ ਵੱਡਾ ਬਿਆਨ ਦਿੱਤਾ ਹੈ। ਦਰਅਸਲ, ਹਾਲ ਹੀ ਵਿੱਚ ਅਸ਼ਵਿਨ ਨੂੰ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜਮਾਮ-ਉਲ-ਹੱਕ ਨਾਲ ਇੱਕ ਆਨਲਾਈਨ ਪਲੇਟਫਾਰਮ 'ਤੇ ਗੱਲ ਕਰਦੇ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਬਾਬਰ ਇੱਕ ‘ਮਿਲੀਅਨ ਡਾਲਰ ਦਾ ਖਿਡਾਰੀ’ ਹੈ।
ਬਾਬਰ ਆਜ਼ਮ 'ਮਿਲੀਅਨ ਡਾਲਰ ਖਿਡਾਰੀ' ਦੀ ਤਰ੍ਹਾਂ ਦਿਖਾਈ ਦਿੰਦੇ ਹਨ: ਅਸ਼ਵਿਨ
ਆਰ ਅਸ਼ਵਿਨ ਨੇ ਆਪਣੇ ਬਿਆਨ ਵਿੱਚ ਬਾਬਰ ਆਜ਼ਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਬਾਬਰ ਆਜ਼ਮ ਇੱਕ ਮਿਲੀਅਨ ਡਾਲਰ ਦੇ ਖਿਡਾਰੀ ਵਾਂਗ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਸੈਂਕੜਾ ਲਗਾਇਆ ਹੈ।
ਆਰ ਅਸ਼ਵਿਨ ਨੇ ਆਪਣੇ ਬਿਆਨ ਵਿੱਚ ਬਾਬਰ ਆਜ਼ਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਬਾਬਰ ਆਜ਼ਮ ਇੱਕ ਮਿਲੀਅਨ ਡਾਲਰ ਦੇ ਖਿਡਾਰੀ ਵਾਂਗ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਸੈਂਕੜਾ ਲਗਾਇਆ ਹੈ। ਉਨ੍ਹਾਂ ਨੂੰ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਵੇਖਣਾ ਬਹੁਤ ਵਧੀਆ ਲਗਦਾ ਹੈ। ਉਨ੍ਹਾਂ ਨੂੰ ਵੇਖਦਿਆਂ ਅੱਖਾਂ ਨੂੰ ਅਰਾਮ ਮਿਲਦਾ ਹੈ।
ਜਦੋਂ ਅਸ਼ਵਿਨ ਨੇ ਇੰਜਮਾਮ ਨਾਲ ਬਾਬਰ ਆਜਮ ਨੂੰ ਲੈ ਕੇ ਆਪਣੀ ਰਾਏ ਮੰਗੀ ਤਾਂ ਉਨ੍ਹਾਂ ਨੇ ਕਿਹਾ, "ਉਹ ਇੱਕ ਸ਼ਾਨਦਾਰ ਖਿਡਾਰੀ ਹਨ। ਜਿਸ ਤਰ੍ਹਾਂ ਦੀ ਪ੍ਰਤਿਭਾ ਉਨ੍ਹਾਂ ਦੇ ਕੋਲ ਹੈ, ਉਹ ਹੋਰ ਵਧਿਆ ਖੇਡ ਸਕਦੇ ਹਨ। ਉਨ੍ਹਾਂ ਨੇ ਅਜੇ ਸਿਰਫ਼ 5 ਸਾਲ ਹੀ ਕੌਮਾਂਤਰੀ ਕ੍ਰਿਕਟ ਖੇਡਿਆ ਹੈ। ਇੱਕ ਬੱਲੇਬਾਜ ਆਪਣੇ ਕਰਿਅਰ ਦੇ ਸਿਖਰ 'ਤੇ 7 ਜਾਂ 8 ਸਾਲ ਖੇਡਣ ਤੋਂ ਬਾਅਦ ਪਹੁੰਚਦਾ ਹੈ, ਬਾਬਰ ਦਾ ਅਜੇ ਪੀਕ ਬਾਕੀ ਹੈ ਤੇ ਉਹ