ਪੰਜਾਬ

punjab

ETV Bharat / sports

ਮੇਰਾ ਟੀਚਾ ਵਿਕਟ ਟੂ ਵਿਕਟ ਗੇਂਦਬਾਜ਼ੀ ਕਰਨਾ ਸੀ- ਅਕਸ਼ਰ ਪਟੇਲ - ਭਾਰਤ

ਭਾਰਤ ਨੇ ਇਸ ਡੇਅ ਨਾਈਟ ਟੈਸਟ ਮੈਚ ਚ ਇੰਗਲੈਂਡ ਨੂੰ ਉਸਦੀ ਪਹਿਲੀ ਪਾਰੀ ਚ 112 ਰਨ ’ਤੇ ਢੇਰ ਕਰਨ ਤੋਂ ਬਾਅਦ ਦਿਨ ਦਾ ਖੇਡ ਸਮਾਪਤ ਹੋਣ ਤੱਕ ਆਪਣੀ ਪਹਿਲੀ ਪਾਰੀ ਚ ਤਿੰਨ ਵਿਕੇਟ ’ਚ 99 ਰਨ ਬਣਾ ਲਏ ਅਤੇ ਭਾਰਤ ਹੁਣ ਇੰਗਲੈਂਡ ਦੇ ਸਕੋਰ ਤੋਂ ਸਿਰਫ 13 ਰਨ ਹੀ ਪਿੱਛੇ ਹੈ ਜਦਕਿ ਉਸ ਕੋਲ ਸੱਤ ਵਿਕੇਟ ਹੋਰ ਬਾਕੀ ਹਨ।

ਮੇਰਾ ਟੀਚਾ ਵਿਕਟ ਟੂ ਵਿਕਟ ਗੇਂਦਬਾਜ਼ੀ ਕਰਨਾ ਸੀ- ਅਕਸ਼ਰ ਪਟੇਲ
ਮੇਰਾ ਟੀਚਾ ਵਿਕਟ ਟੂ ਵਿਕਟ ਗੇਂਦਬਾਜ਼ੀ ਕਰਨਾ ਸੀ- ਅਕਸ਼ਰ ਪਟੇਲ

By

Published : Feb 25, 2021, 11:18 AM IST

Updated : Feb 25, 2021, 12:02 PM IST

ਅਹਿਮਦਾਬਾਦ:ਇੰਗਲੈਂਡ ਦੇ ਖਿਲਾਫ ਤੀਜੇ ਟੈਸਟ ਦੇ ਪਹਿਲੇ ਦਿਨ ਬੁੱਧਵਾਰ ਨੂੰ ਆਪਣੇ ਘਰੇਲੂ ਮੈਦਾਨ ’ਤੇ 6 ਵਿਕੇਟ ਲੈਣ ਵਾਲੇ ਭਾਰਤੀ ਲੈਫਟ ਆਰਮ ਸਪੀਨਰ ਅਕਸ਼ਰ ਪਟੇਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਟੀਚਾ ਵਿਕੇਟ-ਟੂ -ਵਿਕੇਟ ਗੇਂਦਬਾਜ਼ੀ ਕਰਨਾ ਸੀ ਅਤੇ ਉਹ ਆਪਣੇ ਪ੍ਰਦਰਸ਼ਨ ਤੋਂ ਖੁਸ਼ ਵੀ ਹਨ। ਅਕਸ਼ਰ ਨੇ ਇੰਗਲੈਂਡ ਦੇ ਖਿਲਾਫ ਜਿੱਥੇ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾ ਰਹੇ ਡੇਅ ਨਾਈਟ ਮੈਚ ਦੇ ਪਹਿਲੇ ਦਿਨ 38 ਰਨ ਦੇ ਕੇ 6 ਵਿਕੇਟ ਲਏ। ਅਕਸ਼ਰ ਨੇ ਲਗਾਤਾਰ ਦੂਜੀ ਵਾਰ ਟੈਸਟ ’ਚ ਪੰਜ ਜਾਂ ਉਸ ਤੋਂ ਜਿਆਦਾ ਵਿਕੇਟ ਲਏ ਹਨ। ਅਕਸ਼ਰ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ 112 ’ਤੇ ਹੀ ਢੇਰ ਕਰ ਦਿੱਤਾ।

ਅਕਸ਼ਰ ਨੇ ਪਹਿਲੇ ਦਿਨ ਦੀ ਖੇਡ ਸਮਾਪਤੀ ਤੋਂ ਬਾਅਦ ਕਿਹਾ ਕਿ, "ਜਦੋਂ ਚੀਜ਼ਾਂ ਤੁਹਾਡੇ ਪੱਖ ਚ ਹੋ ਰਹੀਆਂ ਹੁੰਦੀਆਂ ਹਨ ਤਾਂ ਇਸ ਨੂੰ ਹੋਰ ਵਧੀਆਂ ਕਰਨ ਦੀ ਲੋੜ ਹੁੰਦੀ ਹੈ। ਮੇਰਾ ਉਦੇਸ਼ ਗੇਂਦ ਨੂੰ ਵਿਕੇਟ ਟੂ ਵਿਕੇਟ ਰੱਖਣਾ ਅਤੇ ਵਿਕੇਟ ਤੋਂ ਮਿਲਣ ਵਾਲੀ ਮਦਦ ਦਾ ਇਸਤੇਮਾਲ ਕਰਨਾ ਸੀ। ਚੇਨਈ ਚ ਗੇਂਦ ਬਾਲ ਸਕਿਡਿੰਗ ਨਹੀਂ ਹੋ ਰਹੀ ਸੀ। ਪਰ ਇੱਥੇ ਇਹ ਹੋ ਰਿਹਾ ਹੈ। 85-90 ਕਿਲੋਮੀਟਰ ਦੀ ਰਫਤਾਰ ਇਕ ਚੰਗੀ ਰਫਤਾਰ ਹੈ। ਬਹੁਤ ਸਾਰੇ ਟੀ 20 ਕ੍ਰਿਕੇਟ ਦੇ ਹੋਣ ਨਾਲ ਇਸਦਾ ਅਸਰ ਟੈਸਟ ’ਤੇ ਪਿਆ ਹੈ ਅਤੇ ਬੱਲੇਬਾਜ਼ ਵੀ ਵਧੇਰੇ ਹਮਲਾਵਾਰ ਹਨ।"

ਇਹ ਵੀ ਪੜੋ: IND vs ENG: ਪਹਿਲੀ ਪਾਰੀ 'ਚ 112 ਦੌੜਾਂ 'ਤੇ ਢੇਰ ਹੋਈ ਇੰਗਲੈਂਡ ਦੀ ਟੀਮ, ਅਕਸ਼ਰ ਨੂੰ ਮਿਲੀਆਂ 6 ਵਿਕਟਾਂ

ਭਾਰਤ ਨੇ ਇਸ ਡੇਅ ਨਾਈਟ ਟੈਸਟ ਮੈਚ ਚ ਇੰਗਲੈਂਡ ਨੂੰ ਉਸਦੀ ਪਹਿਲੀ ਪਾਰੀ ਚ 112 ਰਨ ’ਤੇ ਢੇਰ ਕਰਨ ਤੋਂ ਬਾਅਦ ਦਿਨ ਦਾ ਖੇਡ ਸਮਾਪਤ ਹੋਣ ਤੱਕ ਆਪਣੀ ਪਹਿਲੀ ਪਾਰੀ ਚ ਤਿੰਨ ਵਿਕੇਟ ’ਚ 99 ਰਨ ਬਣਾ ਲਏ ਅਤੇ ਭਾਰਤ ਹੁਣ ਇੰਗਲੈਂਡ ਦੇ ਸਕੋਰ ਤੋਂ ਸਿਰਫ 13 ਰਨ ਹੀ ਪਿੱਛੇ ਹੈ ਜਦਕਿ ਉਸ ਕੋਲ ਸੱਤ ਵਿਕੇਟ ਹੋਰ ਬਾਕੀ ਹਨ।

ਅਕਸ਼ਰ ਨੇ ਕਿਹਾ ਕਿ, "ਜੇਕਰ ਬੱਲੇਬਾਜ ਵਧੀਆ ਡਿਫੇਂਡ ਕਰ ਰਿਹਾ ਹੈ ਤਾਂ ਤੁਸੀਂ ਆਪਣੇ ਦਿਮਾਗ ਚ ਬੈੱਕਫੁਟ ’ਤੇ ਜਾਂਦੇ ਹੋ ਪਰ ਜੇਕਰ ਉਹ ਵਧੀਆ ਡਿਫੇਂਡ ਨਹੀਂ ਕਰ ਪਾ ਰਿਹਾ ਹੈ ਤਾਂ ਸਵੀਪ ਅਤੇ ਰਿਵਰਸ-ਸਵੀਪ ਦੇ ਲਈ ਜਾ ਰਿਹਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਇਕ ਮੌਕਾ ਬਣਨ ਜਾ ਰਿਹਾ ਹੈ।"

Last Updated : Feb 25, 2021, 12:02 PM IST

ABOUT THE AUTHOR

...view details