ਸਿਡਨੀ: ਆਸਟਰੇਲੀਆ ਦੇ ਅੰਤਰਰਾਸ਼ਟਰੀ ਖਿਡਾਰੀ ਕਾਲੁਮ ਫਰਗਿਊਸਨ ਨੇ ਕਿਹਾ ਹੈ ਕਿ ਕ੍ਰਿਕਟ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੌਲੀ ਓਵਰ ਨੂੰ ਲੈ ਕੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਭਾਰਤ ਅਤੇ ਆਸਟਰੇਲੀਆ ਦੇ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਂਚ ਨਿਰਧਾਰਤ ਸਮੇਂ ਨਾਲੋਂ ਲਗਭਗ 1 ਘੰਟਾ ਜਿਆਦਾ ਚੱਲਿਆ। ਮੈਚ ਸਥਾਨਕ ਸਮੇਂ 10: 15 ਵਜੇ ਖ਼ਤਮ ਹੋਣਾ ਸੀ ਪਰ ਇਹ 11:10 ਵਜੇ ਖ਼ਤਮ ਹੋਇਆ।
ਆਸਟਰੇਲੀਆ ਲਈ 30 ਵਨਡੇ ਮੈਚ ਖੇਡਣ ਵਾਲੇ ਫਰਗਿਊਸਨ ਨੇ ਇਕ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਨਿਸ਼ਚਤ ਤੌਰ 'ਤੇ ਪ੍ਰਸ਼ਾਸਨ ਵੱਲੋਂ ਦਬਾਅ ਨਾ ਬਣਾਏ ਜਾਣ ਕਾਰਨ ਹੋਇਆ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਇੰਨ੍ਹੇ ਲੰਬੇ ਸਮੇਂ ਤੋਂ ਕਿਵੇਂ ਹੋ ਰਿਹਾ ਹੈ, ਬੱਸ ਇਸ ਫਾਰਮੈਟ ਵਿੱਚ ਨਹੀਂ, ਬਲਕਿ ਸਾਰੇ ਤਿੰਨ ਫਾਰਮੈਟਾਂ ਵਿੱਚ ਹੋ ਰਿਹਾ ਹੈ। ਸਾਨੂੰ ਸਖ਼ਤ ਕਦਮ ਚੁੱਕਣੇ ਪੈਣਗੇ।"