ਮੁੰਬਈ: ਆਸਟਰੇਲੀਆ ਦੇ ਸਾਬਕਾ ਕ੍ਰਿਕਟ ਦਿੱਗਜ ਡੀਨ ਜੋਨਸ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਜੋਨਸ ਆਈਪੀਐਲ ਲਈ ਪ੍ਰਸਾਰਣ ਕਰਨ ਵਾਲਿਆਂ ਦੀ ਕਮੈਂਟਰੀ ਟੀਮ ਦਾ ਹਿੱਸਾ ਸਨ ਅਤੇ ਮੁੰਬਈ ਦੇ 7-ਸਿਤਾਰਾ ਹੋਟਲ ਵਿੱਚ ਇੱਕ ਬਾਇਓ-ਸੁਰੱਖਿਅਤ ਬੱਬਲ ਵਿੱਚ ਸਨ। ਉਨ੍ਹਾਂ ਦੀ ਉਮਰ 59 ਸਾਲ ਸੀ।
ਡੀਨ ਜੋਨਸ ਕ੍ਰਿਕਟ ਦੇ ਇੱਕ ਸਰਗਰਮ ਵਿਸ਼ਲੇਸ਼ਕ ਸਨ ਅਤੇ ਉਨ੍ਹਾਂ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਉੱਤੇ ਆਫ ਟਿਊਬ ਕਮੈਂਟਰੀ ਕਰਨ ਲਈ ਸਾਈਨ ਕੀਤਾ ਗਿਆ ਸੀ।
ਜੋਨਸ ਭਾਰਤੀ ਮੀਡੀਆ ਵਿੱਚ ਵੀ ਇੱਕ ਪ੍ਰਸਿੱਧ ਹਸਤੀ ਸਨ। ਉਨ੍ਹਾਂ ਨੇ ਵਿਸ਼ਵ ਦੇ ਬਹੁਤ ਸਾਰੇ ਕ੍ਰਿਕਟਰਾਂ ਤੇ ਆਪਣੇ ਵਿਚਾਰ ਦਿੱਤੇ ਹਨ ਅਤੇ ਉਹ ਆਪਣੇ ਸਹੀ ਵਿਸ਼ਲੇਸ਼ਣ ਲਈ ਜਾਣੇ ਜਾਂਦੇ ਸਨ।
ਮੈਲਬਰਨ ਵਿੱਚ ਜੰਮੇ ਡੀਨ ਜੋਨਸ ਨੇ 52 ਟੈਸਟ ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 46.55 ਦੀ ਔਸਤ ਨਾਲ 3631 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਬੋਤਮ ਸਕੋਰ 216 ਹੈ। ਜੋਨਸ ਨੇ ਕੁੱਲ 1 ਸੈਂਕੜੇ ਲਗਾਏ ਅਤੇ ਉਹ ਐਲਨ ਬਾਰਡਰ ਦੀ ਟੀਮ ਦੇ ਇੱਕ ਮਹੱਤਵਪੂਰਣ ਮੈਂਬਰ ਵੀ ਰਹੇ।
ਜੋਨਸ ਨੇ 164 ਵਨਡੇ ਮੈਚ ਵੀ ਖੇਡੇ ਜਿਸ ਵਿੱਚ ਉਨ੍ਹਾਂ ਨੇ 7 ਸੈਂਕੜੇ ਅਤੇ 46 ਅਰਧ ਸੈਂਕੜੇ ਦੀ ਮਦਦ ਨਾਲ 6068 ਦੌੜਾਂ ਬਣਾਈਆਂ।