ਬ੍ਰਿਸਬੇਨ: ਗਾਬਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਮੰਗਲਵਾਰ ਨੂੰ ਭਾਰਤ ਨੇ ਆਸਟ੍ਰੇਲਿਆ ਨੂੰ 2-1 ਦੀ ਮਾਤ ਦੇ ਕੇ ਇਹ ਮੈਚ ਜਿੱਤ ਲਿਆ ਹੈ। ਆਸਟ੍ਰੇਲਿਆ ਨੇ ਭਾਰਤ ਨੂੰ 328 ਦੌੜਾਂ ਦੇ ਟੀਚਾ ਦਿੱਤਾ ਸੀ, ਜਿਸ ਨੂੰ ਪੂਰਾ ਕਰਦੇ ਹੋਏ ਭਾਰਤ ਨੇ 5 ਵਿਕਟਾਂ 'ਤੇ 329 ਦੌੜਾਂ ਬਣਾਈਆਂ। ਭਾਰਤੀ ਟੀਮ ਵਿੱਚ ਸਭ ਤੋਂ ਵੱਧ ਦੌੜਾਂ ਸੁਭਮਨ ਗਿੱਲ ਨੇ ਬਣਾਈਆਂ ਹਨ।
ਭਾਰਤ ਟੀਮ ਨੇ ਬਾਰਡਰ ਗਾਵਸਕਰ ਟਰਾਫੀ ਲਗਾਤਾਰ ਤੀਜੀ ਵਾਰ ਆਪਣੇ ਨਾਂਅ ਕਰ ਜਿੱਤ ਦੀ ਹੈਟ੍ਰਿਕ ਬਣਾਈ ਹੈ। 2018-2019 ਵਿੱਚ ਪਿਛਲੇ ਆਸਟ੍ਰੇਲਿਆ ਦੌਰੇ ਵਿੱਚ ਭਾਰਤ ਨੇ 2-1 ਨਾਲ ਅਤੇ ਇਸ ਤੋਂ ਪਹਿਲਾਂ 2016-2017 ਵਿੱਚ ਭਾਰਤ ਨੇ ਆਪਣੇ ਘਰ ਵਿੱਚ ਆਸਟ੍ਰੇਲਿਆ ਨੂੰ ਇਸੇ ਅੰਤਰਾਲ ਵਿੱਚ ਮਾਤ ਦਿੱਤੀ ਸੀ।