ਸਿਡਨੀ: ਪੱਛਮੀ ਆਸਟਰੇਲੀਆ ਦੇ ਆਲਰਾਊਡਰ ਕੈਮਰਨ ਗ੍ਰੀਨ ਅਤੇ ਵਿਕਟੋਰੀਆ ਦੇ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਘਰੇਲੂ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਟੈਸਟ ਕ੍ਰਿਕਟ ਟੀਮ ਵਿੱਚ ਜਗ੍ਹਾਂ ਮਿਲੀ ਹੈ। ਕ੍ਰਿਕਟ ਆਸਟਰੇਲੀਆ ਨੇ ਭਾਰਤ ਖਿਲਾਫ਼ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।
ਭਾਰਤ ਦੇ ਖਿਲਾਫ਼ ਟੈਸਟ ਸੀਰੀਜ਼ ਦੇ ਲਈ ਆਸਟਰੇਲੀਆ ਨੇ ਟੈਸਟ ਟੀਮ ਦਾ ਕੀਤਾ ਐਲਾਨ - ਪੱਛਮੀ ਆਸਟਰੇਲੀਆ
ਟਿਮ ਪੇਨ ਦੀ ਕਪਤਾਨੀ ਵਾਲੀ ਟੈਸਟ ਟੀਮ ਵਿੱਚ ਸੀਮ ਗੇਂਦਬਾਜ਼ ਸੀਨ ਐਬੋਟ, ਲੈੱਗ ਸਪਿਨਰ ਮਿਸ਼ੇਲ ਸਵੈਪਸਨ ਅਤੇ ਆਲਰਾਊਡਰ ਮਾਈਕਲ ਨਸੇਰ ਨੂੰ ਵੀ ਜਗ੍ਹਾ ਮਿਲੀ। ਹਾਲਾਂਕਿ, ਇਨ੍ਹਾਂ ਤਿੰਨੋਂ ਖਿਡਾਰੀ ਆਸਟਰੇਲੀਆ ਦੇ ਲਈ ਹੋਰ ਫਾਰਮੈਟਾਂ ਵਿੱਚ ਕ੍ਰਿਕਟ ਖੇਡ ਚੁੱਕੇ ਹਨ।
ਭਾਰਤ ਦੇ ਖਿਲਾਫ਼ ਟੈਸਟ ਸੀਰੀਜ਼ ਦੇ ਲਈ ਆਸਟਰੇਲੀਆ ਨੇ ਟੈਸਟ ਟੀਮ ਦਾ ਕੀਤਾ ਐਲਾਨ
ਟਿਮ ਪੇਨ ਦੀ ਕਪਤਾਨੀ ਵਾਲੀ ਟੈਸਟ ਟੀਮ ਵਿੱਚ ਸੀਮ ਗੇਂਦਬਾਜ਼ ਸੀਨ ਐਬੋਟ, ਲੈੱਗ ਸਪਿਨਰ ਮਿਸ਼ੇਲ ਸਵੈਪਸਨ ਅਤੇ ਆਲਰਾਊਡਰ ਮਾਈਕਲ ਨਸੇਰ ਨੂੰ ਵੀ ਜਗ੍ਹਾ ਮਿਲੀ। ਹਾਲਾਂਕਿ, ਇਨ੍ਹਾਂ ਤਿੰਨੋਂ ਖਿਡਾਰੀ ਆਸਟਰੇਲੀਆ ਦੇ ਲਈ ਹੋਰ ਫਾਰਮੈਟਾਂ ਵਿੱਚ ਕ੍ਰਿਕਟ ਖੇਡ ਚੁੱਕੇ ਹਨ।
ਭਾਰਤ ਦਾ ਆਸਟਰੇਲੀਆ ਦੌਰਾ-
- ਪਹਿਲਾ ਵਨਡੇ - ਸਿਡਨੀ (27 ਨਵੰਬਰ)
- ਦੂਜਾ ਵਨਡੇ - ਸਿਡਨੀ (29 ਨਵੰਬਰ)
- ਤੀਜਾ ਵਨਡੇ - ਕੈਨਬਰਾ (2 ਦਸੰਬਰ)
- ਪਹਿਲਾ ਟੀ 20 - ਕੈਨਬਰਾ (4 ਦਸੰਬਰ)
- ਦੂਜਾ ਟੀ 20 - ਸਿਡਨੀ (6 ਦਸੰਬਰ)
- ਤੀਜਾ ਟੀ 20 - ਸਿਡਨੀ (8 ਦਸੰਬਰ)
- ਪਹਿਲਾ ਟੈਸਟ - ਐਡੀਲੇਡ (17-21 ਦਸੰਬਰ)
- ਦੂਜਾ ਟੈਸਟ - ਮੈਲਬੌਰਨ (26-30 ਦਸੰਬਰ)
- ਤੀਜਾ ਟੈਸਟ - ਸਿਡਨੀ (7–11 ਜਨਵਰੀ 2021)
- ਚੌਥਾ ਟੈਸਟ - ਬ੍ਰਿਸਬੇਨ (15–19 ਜਨਵਰੀ)