ਪੰਜਾਬ

punjab

ETV Bharat / sports

ਭਾਰਤੀ ਚੁਣੌਤੀ ਦੇ ਲਈ ਪੂਰੀ ਤਰ੍ਹਾਂ ਤਿਆਰ ਆਸਟ੍ਰੇਲੀਆ: ਵਾਰਨਰ - ਬੱਲੇਬਾਜ਼ ਡੇਵਿਡ ਵਾਰਨਰ

ਡੇਵਿਡ ਵਾਰਨਰ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ,"ਭਾਰਤ ਅਸੀਂ ਆ ਰਹੇ ਹਾਂ। ਇਹ ਸੀਰੀਜ਼ ਸ਼ਾਨਦਾਰ ਹੋਵੇਗੀ।"

australia ready for indian team challenge
ਫ਼ੋਟੋ

By

Published : Jan 9, 2020, 5:59 PM IST

ਨਵੀਂ ਦਿੱਲੀ: ਆਸਟ੍ਰੇਲੀਆ ਦੇ ਮਸ਼ਹੂਰ ਬੱਲੇਬਾਜ਼ ਡੇਵਿਡ ਵਾਰਨਰ ਭਾਰਤ ਵਿੱਚ ਤਿੰਨ ਮੈਚਾਂ ਦੀ ਵਨ-ਡੇਅ ਸੀਰੀਜ਼ ਵਿੱਚ ਆਪਣੀ ਛਾਪ ਛੱਡਣ ਲਈ ਤਿਆਰ ਹਨ। ਸੀਰੀਜ਼ ਦੀ ਸ਼ੁਰੂਆਤ 14 ਜਨਵਰੀ ਤੋਂ ਮੁੰਬਈ ਵਿੱਚ ਹੋ ਰਹੀ ਹੈ। ਵਾਰਨਰ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਇੱਕ ਫ਼ੋਟੋ ਨੂੰ ਸਾਂਝੀ ਕੀਤੀ ਹੈ। ਵਾਰਨਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ੋਟੋ ਨੂੰ ਸਾਂਝੀ ਕਰਦੇ ਹੋਏ ਲਿਖਿਆ,"ਭਾਰਤ ਅਸੀਂ ਆ ਰਹੇ ਹਾਂ। ਉੱਥੇ ਸੀਰੀਜ਼ ਸ਼ਾਨਦਾਰ ਹੋਵੇਗੀ। ਭਾਰਤੀ ਪ੍ਰਸੰਸ਼ਕਾਂ ਨੂੰ ਦੇਖ ਕੇ ਖ਼ੁਸ਼ ਹੋਵਾਗਾਂ।"

ਫ਼ੋਟੋ

ਹੋਰ ਪੜ੍ਹੋ: ਫਿਲੈਂਡਰ ਦੀ ਛੋਟੀ ਜਿਹੀ ਗ਼ਲਤੀ ਉੱਤੇ ਬਟਲਰ ਨੇ ਕੱਢੀਆਂ ਗਾਲ੍ਹਾਂ, ਵੀਡੀਓ ਹੋਈ ਵਾਇਰਲ

ਆਸਟ੍ਰੇਲੀਆ ਨੇ 2019 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਆਸਟ੍ਰੇਲੀਆ ਨੇ 3-2 ਤੋਂ ਸੀਰੀਜ਼ ਆਪਣੇ ਨਾਂਅ ਕੀਤੀ ਸੀ, ਉਹ ਵੀ ਉਸ ਵੇਲੇ ਜਦ ਉਹ ਸੀਰੀਜ਼ ਦੇ ਆਪਣੇ ਦੋ ਸ਼ੂਰੂਆਤੀ ਮੈਚ ਹਾਰ ਚੁੱਕੇ ਸਨ।

ਹੋਰ ਪੜ੍ਹੋ: Malaysia Masters: ਸਾਇਨਾ ਨੇਹਵਾਲ ਨੇ ਕੁਆਰਟਰ ਫਾਈਨਲ ਵਿੱਚ ਬਣਾਈ ਥਾਂ

ਵਾਰਨਰ ਟੀਮ ਦੇ ਨਾਲ ਨਹੀਂ ਸੀ ਕਿਉਂਕਿ ਉਹ ਬਾਲ ਟੈਮਪਰਿੰਗ ਵਿਵਾਦ ਵਿੱਚ ਉਲਝੇ ਹੋ ਸਨ। ਇਸੀਂ ਕਾਰਨ ਸਟੀਵ ਸਮਿੱਥ ਵੀ ਉਸ ਜੇਤੂ ਆਸਟ੍ਰੇਲੀਆਈ ਟੀਮ ਦਾ ਹਿੱਸਾ ਨਹੀਂ ਸੀ। ਜਦਕਿ ਹੁਣ ਇਹ ਦੋਵੇਂ ਵਾਪਸ ਆ ਚੁੱਕੇ ਹਨ ਤਾਂ ਆਸਟ੍ਰੇਲੀਆਈ ਟੀਮ ਕਾਫ਼ੀ ਮਜ਼ਬੂਤ ਹੋ ਰਹੀ ਹੈ।

ABOUT THE AUTHOR

...view details