ਕੈਨਬਰਾ : ਸਟੀਵ ਸਮਿਥ (ਨਾਬਾਦ 80) ਦੇ ਕਰਿਅਰ ਦੇ ਤੀਸਰੇ ਅਰਧ-ਸੈਂਕੜੇ ਦੀ ਮਦਦ ਨਾਲ ਮੇਜ਼ਬਾਨ ਆਸਟ੍ਰੇਲੀਆ ਨੇ ਮਨੁਕਾ ਓਵਲ ਮੈਦਾਨ ਉੱਤੇ ਖੇਡੇ ਗਏ ਦੂਸਰੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ।
ਆਸਟ੍ਰੇਲੀਆਂ ਦੀ ਟੀ20 ਕੌਮਾਂਤਰੀ ਮੈਚਾਂ ਵਿੱਚ ਇਹ ਲਗਾਤਾਰ 6ਵੀਂ ਜਿੱਤ ਹੈ। ਉੱਥੇ, ਪਾਕਿਸਤਾਨ ਵਿਰੁੱਧ ਪਿਛਲੇ ਸਾਲ 7 ਟੀ20 ਮੈਚਾਂ ਵਿੱਚ ਉਸ ਦੀ ਇਹ ਪਹਿਲੀ ਜਿੱਤ ਹੈ। ਆਸਟ੍ਰੇਲੀਆ ਨੂੰ ਇਸ ਤੋਂ ਪਹਿਲਾਂ 2018 ਵਿੱਚ ਹਰਾਰੇ ਵਿੱਚ ਪਾਕਿਸਤਾਨ ਵਿਰੁੱਧ ਪਹਿਲੀ ਜਿੱਤ ਨਸੀਬ ਹੋਈ ਸੀ।
ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਟੀ20 ਲੜੀ ਵਿੱਚ 1-0 ਦਾ ਵਾਧਾ ਹਾਸਲ ਕਰ ਲਿਆ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਾਤਨ ਬਾਬਰ ਆਜ਼ਮ (50) ਅਤੇ ਇਫ਼ਤਖਾਰ ਅਹਿਮਦ (ਨਾਬਾਦ62) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 6 ਵਿਕਟਾਂ ਉੱਤੇ 150 ਦੌੜਾਂ ਦਾ ਸਕੌਰ ਬਣਾਇਆ। ਆਸਟ੍ਰੇਲੀਆ ਨੇ ਇਸ ਟੀਚੇ ਨੂੰ 18.3 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ।
ਸਟੀਵ ਸਮਿਥ ਦੀ ਬਦੌਲਤ ਆਸਟ੍ਰੇਲੀਆ ਨੂੰ ਮਿਲੀ ਜਿੱਤ, ਲੜੀ ਵਿੱਚ ਅੱਗੇ ਸਮਿਥ ਨੇ 51 ਗੇਂਦਾਂ ਉੱਤੇ 11 ਚੌਕਿਆਂ ਅਤੇ 1 ਛੱਕਾ ਲਾਇਆ। ਸਮਿਥ ਨੂੰ ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਉਸ ਦੇ ਇਲਾਵਾ ਡੇਵਿਡ ਵਾਰਨਰ ਨੇ 20, ਬੇਨ ਮੈਕਡਰਮੇਟ ਨੇ 21 ਅਤੇ ਕਪਤਾਨ ਐਰਾਨ ਫ਼ਿੰਚ ਨੇ 17 ਦੌੜਾਂ ਦਾ ਯੋਗਦਾਨ ਪਾਇਆ।
ਪਾਕਿਸਤਾਨ ਵੱਲੋਂ ਮੁਹੰਮਦ ਆਮਿਰ, ਮੁਹੰਮਦ ਇਰਫ਼ਾਨ ਅਤੇ ਇਮਾਦ ਵਸੀਮ ਨੂੰ 1-1 ਵਿਕਟ ਮਿਲਿਆ।
ਦੋਵਾਂ ਟੀਮਾਂ ਵਿਚਕਾਰ ਅਗਲਾ ਅਤੇ ਆਖ਼ਰੀ ਟੀ20 ਮੈਚ ਸ਼ੁੱਕਰਵਾਰ ਨੂੰ ਪਰਥ ਵਿਖੇ ਖੇਡਿਆ ਜਾਵੇਗਾ।