ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਏਟੀਕੇ ਤੇ ਮੋਹਨ ਬਾਗਾਨ ਵਰਗੇ ਫੁੱਟਬਾਲ ਕਲੱਬ ਦਾ ਇੱਕ ਹੋਣਾ ਬੰਗਾਲ ਫੁੱਟਬਾਲ ਦੇ ਲਈ ਇਤਿਹਾਸਿਕ ਪਲ ਹੈ। ਬੀਸੀਸੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਕਲੱਬ ਭਾਰਤੀ ਫੁੱਟਬਾਲ ਲਈ ਲੀਡਰਸ਼ਿਪ ਕਰਨ ਵਾਲੇ ਕਲੱਬਾਂ ਦਾ ਕੰਮ ਕਰਨਗੇ।
ਏਟੀਕੇ-ਮੋਹਨ ਬਾਗਾਨ ਦਾ ਇੱਕ ਹੋਣਾ ਬੰਗਾਲ ਫੁੱਟਬਾਲ ਲਈ ਇਤਿਹਾਤਿਕ ਪਲ: ਗਾਂਗੁਲੀ - sourav ganguly talk about atk mohun bagan
ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਏਟੀਕੇ ਤੇ ਮੋਹਨ ਬਾਗਾਨ ਵਰਗੇ ਫੁੱਟਬਾਲ ਕਲੱਬ ਦਾ ਇੱਕ ਹੋਣਾ ਬੰਗਾਲ ਫੁੱਟਬਾਲ ਦੇ ਲਈ ਇਤਿਹਾਸਿਕ ਪਲ ਹੈ।
ਗਾਂਗੁਲੀ ਨੇ ਇੱਕ ਟਵੀਟ ਵਿੱਚ ਲਿਖਿਆ, "ਬੰਗਾਲ ਫੁੱਟਬਾਲ ਦੇ ਲਈ ਇਹ ਸਾਂਝੇਦਾਰੀ ਇਤਿਹਾਸਿਕ ਹੈ। ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਏਟੀਕੇ ਤੇ ਮੋਹਨ ਭਾਰਤੀ ਫੁੱਟਬਾਲ ਨੂੰ ਅੱਗੇ ਲੈ ਜਾਣ ਲਈ ਲੀਡਰਸ ਦਾ ਕੰਮ ਕਰਨਗੇ।" ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਇਸ ਰਲੇਵੇਂ ਨੂੰ ਸ਼ਾਨਦਾਰ ਦੱਸਿਆ ਹੈ।
ਹੋਰ ਪੜ੍ਹੋੇ: ਹਾਬਰਟ ਇੰਟਰਨੈਸ਼ਨਲ: ਵਾਪਸੀ ਦੇ ਬਾਅਦ ਸਾਨੀਆ ਮਿਰਜ਼ਾ ਦਾ ਜਲਵਾ ਕਾਇਮ, ਫਾਈਨਲ ਵਿੱਚ ਬਣਾਈ ਜਗ੍ਹਾ
ਦੱਸਣਯੋਗ ਹੈ ਕਿ ਆਈ-ਲੀਗ ਦੇ ਕਲੱਬ ਮੋਹਨ ਬਾਗਾਨ ਨੇ ਆਪਣੀ ਆਈਐਸਐਲ ਦੀ ਟੀਮ ਏਟੀਕੇ ਦੇ ਨਾਲ ਰਲੇਵੇਂ ਦੀ ਘੋਸ਼ਣਾ ਵੀਰਵਾਰ ਨੂੰ ਕੀਤੀ ਹੈ। ਇਸ ਰਲੇਵੇਂ ਤੋਂ ਬਾਅਦ ਬਣੀ ਟੀਮ 1 ਜੂਨ 2020 ਤੋਂ ਆਪਣਾ ਪ੍ਰਦਰਸ਼ਨ ਕਰੇਗੀ ਤੇ ਆਈਐਸਐਲ਼ 2020-21 ਦਾ ਸੀਜ਼ਨ ਇੱਕ ਟੀਮ ਦੇ ਰੂਪ ਵਿੱਚ ਖੇਡੇਗੀ। ਨਾਲ ਹੀ ਇਹ ਆਲ ਇੰਡੀਆ ਫੁੱਟਬਾਲ ਫੈਂਡਰੇਸ਼ਨ ਦੇ ਹੋਰ ਮੈਚ ਵਿੱਚ ਵੀ ਇੱਕ ਟੀਮ ਦੇ ਰੂਪ ਵਿੱਚ ਖੇਡੇਗੀ।