ਕੋਲੰਬੋ: ਲੰਕਾ ਪ੍ਰੀਮੀਅਰ ਲੀਗ ਦੀ ਉਡੀਕ ਕਰ ਰਹੇ ਕ੍ਰਿਕੇਟ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। ਲੀਗ 'ਚ ਆਂਦਰੇ ਰਸੇਲ, ਫਾਫ ਡੂ ਪਲੇਸਿਸ, ਡੇਵਿਡ ਮਿਲਰ ਅਤੇ ਡੇਵਿਡ ਮਲਾਨ ਨੇ ਨਾਂਅ ਵਾਪਸ ਲਿਆ ਹੈ। ਸਾਰੇ ਕ੍ਰਿਕੇਟਰਾਂ ਨੇ ਵੱਖੋ ਵੱਖਰੇ ਕਾਰਨ ਦੱਸੇ ਹਨ।
ਰਸੇਲ ਆਪਣੇ ਗੋਡੇ ਦੀ ਸੱਟ ਦੇ ਕਾਰਨ ਉਪਲਬਧ ਨਹੀਂ ਰਹਿਣਗੇ। ਡੂ ਪਲੇਸਿਸ, ਮਿਲਰ ਅਤੇ ਮਲਾਨ ਨੂੰ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ ਸੀਰੀਜ਼ ਦਾ ਹਿੱਸਾ ਬਣਨਾ ਹੈ, ਇਸ ਲਈ ਉਹ ਐਲਪੀਐਲ 2020 ਤੋਂ ਨਾਂਅ ਵਾਪਸ ਲੈ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੇ ਆਪਣੇ ਨਾਮ ਵਾਪਸ ਲਏ ਹਨ, ਉਹ ਵਿਕਟਕੀਪਰ ਬੱਲੇਬਾਜ਼ ਮਨਵਿੰਦਰ ਬਿਸਲਾ ਹਨ ਜੋ ਆਈਪੀਐਲ ਦੇ 35 ਮੈਚ ਖੇਡ ਚੁੱਕੇ ਹਨ।