ਪੰਜਾਬ

punjab

ETV Bharat / sports

ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਬਣੇ ਅਨਿਲ ਕੁੰਬਲੇ - ਕਿੰਗਜ਼ ਇਲੈਵਨ ਪੰਜਾਬ ਨੇ ਮੁੱਖ ਕੋਚ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਗੇਂਦਬਾਜ਼ ਅਨਿਲ ਕੁੰਬਲੇ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਉਣ ਵਾਲੇ ਸੀਜ਼ਨ ਲਈ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ।

ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਬਣੇ ਅਨਿਲ ਕੁੰਬਲੇ

By

Published : Oct 11, 2019, 5:53 PM IST

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਗੇਂਦਬਾਜ਼ ਅਨਿਲ ਕੁੰਬਲੇ ਨੂੰ ਕਿੰਗਜ਼ ਇਲੈਵਨ ਪੰਜਾਬ ਟੀਮ ਨਾਲ ਜੁੜੀਆਂ ਗਤੀਵਿਧੀਆਂ ਦੀ ਜਿੰਮੇਵਾਰੀ ਦਿੱਤੀ ਗਈ ਹੈ। ਕੁੰਬਲੇ ਆਈਪੀਐੱਲ ਵਿੱਚ ਇਕਲੌਤੇ ਭਾਰਤੀ ਕੋਚ ਹਨ। ਰਿਪੋਰਟ ਮੁਤਾਬਕ ਕੁੰਬਲੇ 19 ਅਕਤੂਬਰ ਨੂੰ ਭਵਿੱਖ ਲਈ ਆਪਣੀਆਂ ਯੋਜਨਾਵਾਂ ਨੂੰ ਟੀਮ ਪ੍ਰਬੰਧਨ ਦੇ ਸਾਹਮਣੇ ਰੱਖਣਗੇ।

ਨਿਊਜ਼ੀਲੈਂਡ ਦੇ ਕੋਚ ਮਾਇਕ ਹੈਸਨ

ਕੁੰਬਲੇ ਨੇ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ ਅਤੇ ਉਹ ਪੰਜਾਬ ਦੀ ਟੀਮ ਵਿੱਚ ਨਿਊਜ਼ੀਲੈਂਡ ਦੇ ਮਾਇਕ ਹੈਸਨ ਦੀ ਥਾਂ ਲੈਣਗੇ, ਜਿੰਨ੍ਹਾਂ ਨੇ ਅਗਸਤ ਵਿੱਚ ਆਈਪੀਐੱਲ ਵਿੱਚ ਖੇਡਣ ਵਾਲੀ ਟੀਮ ਤੋਂ ਖ਼ੁਦ ਤੋਂ ਅਲੱਗ ਕੀਤਾ ਸੀ।

ਹੈਸਨ ਨੇ ਟੀਮ ਦੇ ਨਾਲ 2 ਸਾਲ ਦਾ ਇਕਰਾਰ ਕੀਤਾ ਸੀ, ਪਰ ਉਹ ਵਿੱਚ-ਵਿਚਾਲੇ ਹੀ ਆਪਣਾ ਅਹੁਦਾ ਛੱਡ ਕੇ ਚੱਲੇ ਗਏ। ਪੰਜਾਬ ਆਈਪੀਐੱਲ ਦੀ ਤੀਸਰੀ ਟੀਮ ਹੋਵੇਗੀ ਜਿਸ ਦੇ ਨਾਲ ਕੁੰਬਲੇ ਜੁੜਣਗੇ। ਇਸ ਤੋਂ ਪਹਿਲਾਂ, ਉਹ ਬੰਗਲੋਰ ਅਤੇ ਮੁੰਬਈ ਦੀ ਟੀਮ ਨਾਲ ਜੁੜੇ ਹੋਏ ਸਨ। ਜੂਨ 2016 ਵਿੱਚ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਵੀ ਨਿਯੁਕਤ ਕੀਤਾ ਗਿਆ ਸੀ।

Happy birthday : ਕ੍ਰਿਕਟ ਕਰਿਅਰ ਦੌਰਾਨ ਰਿਸ਼ਭ ਪੰਤ ਨੇ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਚ ਗੁਜ਼ਾਰੀਆਂ ਸਨ ਰਾਤਾਂ

ABOUT THE AUTHOR

...view details