ਰਾਜਕੋਟ: ਬੀਸੀਸੀਆਈ ਦੀ ਆਖਰੀ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਕੈ.ਐਸ ਭਰਤ ਨੂੰ ਬੈਰਅਪ ਵਿਕਟਕੀਪਰ ਦੇ ਤੌਰ ਉੱਤੇ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਮੈਚ ਦੇ ਕੁਝ ਹੀ ਸਮਾਂ ਪਹਿਲਾ ਇੱਕ ਬਿਆਨ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਸੀ।
ਹੋਰ ਪੜ੍ਹੋ: INDvsAUS : ਦੂਜੇ ਵਨ-ਡੇ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਹੋ ਸਕਦੇ ਨੇ ਇਹ ਖਿਡਾਰੀ
ਰਿਸ਼ਭ ਪੰਤ ਨੂੰ ਮੁੰਬਈ ਵਿੱਚ ਖੇਡੇ ਗਏ ਪਹਿਲੇ ਵਨ-ਡੇਅ ਵਿੱਚ ਸਿਰ 'ਤੇ ਸੱਟ ਲੱਗ ਗਈ ਸੀ, ਜਿਸ ਦੇ ਕਾਰਨ ਉਹ ਵਿਕਟਕੀਪਿੰਗ ਕਰਨ ਲਈ ਨਹੀਂ ਆਏ ਸਨ। ਲੋਕੇਸ਼ ਰਾਹੁਲ ਨੇ ਉਨ੍ਹਾਂ ਦੀ ਜਗ੍ਹਾ ਵਿਕਟਕੀਪਿੰਗ ਕੀਤੀ ਸੀ। ਇਸ ਬਿਆਨ ਵਿੱਚ ਕਿਹਾ ਗਿਆ ਹੈ, "ਸੰਜੂ ਸੈਮਸਨ ਤੇ ਇਸ਼ਾਨ ਕਿਸ਼ਨ ਇਸ ਸਮੇਂ ਇੰਡੀਆ-ਏ ਦੇ ਨਾਲ ਨਿਊਜ਼ੀਲੈਂਡ ਦੌਰ 'ਤੇ ਹਨ। ਇਸ ਲਈ ਚੌਣ ਕਮੇਟੀ ਨੇ ਕੇ.ਐਸ ਭਰਤ ਨੂੰ ਬੈੱਕਅਪ ਵਿਕਟਕੀਪਿੰਗ ਦੇ ਤੌਰ 'ਤੇ ਟੀਮ ਵਿੱਚ ਸ਼ਾਮਲ ਕੀਤਾ ਹੈ।"
ਹੋਰ ਪੜ੍ਹੋ: ਭਾਰਤ ਕਰਕੇ ਪਾਕਿਸਤਾਨ ਤੋਂ ਖੋਹ ਲਈ ਗਈ ਏਸ਼ੀਆ ਕੱਪ ਦੀ ਮੇਜਬਾਨੀ: ਸੂਤਰ
ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਇਹ ਫੈਸਲਾ ਪੰਤ ਦੇ ਬੈਂਗਲੂਰ ਵਿੱਚ ਰਾਸ਼ਟਰੀ ਕ੍ਰਿਕੇਟ ਅਕਾਦਮੀ ਜਾਣ ਦੇ ਬਾਅਦ ਲਿਆ ਗਿਆ, ਜਿੱਥੇ ਉਹ ਆਪਣੀ ਰਿਹੈਬ ਪ੍ਰਤੀਕਿਰਿਆ ਵਿੱਚ ਗੁਜ਼ਰ ਰਹੇ ਹਨ। ਉਨ੍ਹਾਂ 'ਤੇ ਐਨਸੀਏ ਨਿਗਰਾਨੀ ਰੱਖੇਗਾ ਤੇ ਇਸ ਦੇ ਬਾਅਦ ਹੀ ਬੈਂਗਲੂਰ ਵਿੱਚ ਹੋਣ ਵਾਲੇ ਤੀਸਰੇ ਵਨ-ਡੇ 'ਚ ਉਨ੍ਹਾਂ ਦੀ ਉਪਲੱਬਧੀ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ।"