ਜੋਹਾਨਿਸਬਰਗ: ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਫਾਫ ਡੂ ਪਲੇਸਿਸ ਨੇ ਸ਼ੁੱਕਰਵਾਰ ਨੂੰ ਨਸਲਵਾਦ ਦੇ ਖ਼ਿਲਾਫ਼ ਆਪਣਾ ਸਮਰਥਨ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਦੀ ਵੀ ਜ਼ਿੰਦਗੀ ਉਦੋਂ ਤੱਕ ਮਹੱਤਵ ਨਹੀਂ ਰੱਖਦੀ ਜਦੋਂ ਤੱਕ ਕਾਲੇ ਲੋਕਾਂ ਦੀ ਜ਼ਿੰਦਗੀ ਮਹੱਤਵ ਨਹੀਂ ਰੱਖਦੀ।
ਅਮਰੀਕਾ ਵਿੱਚ ਇੱਕ ਗੋਰੇ ਪੁਲਿਸ ਮੁਲਾਜ਼ਮ ਦੇ ਹੱਥੋਂ ਅਫਰੀਕੀ ਮੂਲ ਦੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੀ ਦੁਨੀਆਂ ਵਿੱਚ ‘ਬਲੈਕ ਲਾਈਵ ਮੈਟਰ’ ਅੰਦੋਲਨ ਚੱਲ ਰਿਹਾ ਹੈ।
ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਖੁੱਲ੍ਹ ਕੇ ਇਸ ਦਾ ਸਮਰਥਨ ਕੀਤਾ ਸੀ। ਡੁਪਲੈਸਿਸ ਨੇ ਕਿਹਾ ਕਿ ਨਸਲਵਾਦ ਵਿਰੁੱਧ ਲੜਨ ਦਾ ਸਮਾਂ ਆ ਗਿਆ ਹੈ।