ਪੰਜਾਬ

punjab

ETV Bharat / sports

87 ਸਾਲਾ ਬਜ਼ੁਰਗ ਔਰਤ ਵ੍ਹੀਲਚੇਅਰ 'ਤੇ ਆਈ ਮੈਚ ਵੇਖਣ, ਦੋੜ ਕੇ ਮਿਲਣ ਪੁੱਜੇ ਵਿਰਾਟ ਤੇ ਰੋਹਿਤ ਸ਼ਰਮਾ - INDIAN TEAM

ਸਟੇਡੀਅਮ ਵਿੱਚ ਉਸ ਵੇਲੇ ਸਾਰੇ ਦਰਸ਼ਕ ਵੇਖਦੇ ਰਹਿ ਗਏ ਜਦ 87 ਸਾਲਾ ਬਜ਼ੁਰਗ ਔਰਤ ਵ੍ਹੀਲਚੇਅਰ 'ਤੇ ਭਾਰਤੀ ਟੀਮ ਦਾ ਮੈਚ 'ਚ ਹੌਂਸਲਾ ਵਧਾਉਣ ਪੁੱਜੀ। ਇਸ ਬਜ਼ੁਰਗ ਕ੍ਰਿਕੇਟ ਫੈਨ ਨੂੰ ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਖੁਦ ਮਿਲਣ ਪੁੱਜੇ।

ਫੋਟੋ

By

Published : Jul 3, 2019, 7:11 PM IST

ਨਵੀਂ ਦਿੱਲੀ: ਵਿਸ਼ਵ ਕੱਪ 'ਚ ਮੰਗਲਵਾਰ ਨੂੰ ਖੇਡੇ ਗਏ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਮੈਚ ਕੁਝ ਖ਼ਾਸ ਕਾਰਨ ਕਰਕੇ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਮੈਚ 'ਚ ਭਾਰਤ ਦੀ ਇੱਕ 87 ਸਾਲ ਦੀ ਬਜ਼ੁਰਗ ਕ੍ਰਿਕਟ ਫੈਨ ਮੈਚ ਵੇਖਣ ਪੁੱਜੀ। ਬਜ਼ੁਰਗ ਔਰਤ ਭਾਰਤ ਦੇ ਕ੍ਰਿਕਟਰਜ਼ ਨੂੰ ਸਮਰਥਣ ਦੇਣ ਪੁੱਜੀ ਸੀ। ਉਨ੍ਹਾਂ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਬਜ਼ੁਰਗ ਔਰਤ ਦਾ ਨਾਂਅ ਚਾਰੂਲਤਾ ਪਟੇਲ ਹੈ।

87 ਸਾਲ ਦੀ ਬਜ਼ੁਰਗ ਕ੍ਰਿਕਟ ਫੈਨ ਦੀ ਕ੍ਰਿਕੇਟ ਲਈ ਦੀਵਾਨਗੀ ਵੇਖਦਿਆਂ ਉਨ੍ਹਾਂ ਨੂੰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਖ਼ੁਦ ਮਿਲਣ ਪੁੱਜੇ। ਇਸ ਮੌਕੇ ਦੋਹਾਂ ਕ੍ਰਿਕਟਰਜ਼ ਨੇ ਬਜ਼ੁਰਗ ਔਰਤ ਦੇ ਪੈਰ ਛੂਹ ਕੇ ਉਨ੍ਹਾਂ ਕੋਲੋਂ ਆਸ਼ੀਰਵਾਦ ਲਿਆ ਤੇ ਵਿਸ਼ਵ ਕੱਪ ਜਿੱਤਣ ਦੀਆਂ ਦੁਆਵਾਂ ਮੰਗੀਆਂ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਵਿਰੁੱਧ ਮੈਚ 'ਚ ਵਿਰਾਟ ਨੇ ਕੀਤੀ ਅਜਿਹੀ ਹਰਕਤ, ਲੱਗ ਗਿਆ ਜ਼ੁਰਮਾਨਾ

ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਸਾਡੇ ਸਾਰੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਮਦਦ ਲਈ ਅਤੇ ਖ਼ਾਸ ਕਰਕੇ ਚਰੂਲਤਾ ਪਟੇਲ ਦਾ ਧੰਨਵਾਦ ਕਰਨਾ ਚਾਹੁੰਗਾ। ਉਹ 87 ਸਾਲ ਦੇ ਹਨ ਅਤੇ ਸ਼ਾਇਦ ਉਹ ਸਭ ਤੋਂ ਵੱਧ ਭਾਵੁਕ ਅਤੇ ਸਮਰਪਿਤ ਪ੍ਰਸ਼ੰਸਕਾਂ ‘ਚੋਂ ਇੱਕ ਹਨ।

ABOUT THE AUTHOR

...view details