ਪੰਜਾਬ

punjab

ETV Bharat / sports

ਪਾਕਿਸਤਾਨ ਦੌਰੇ ਤੋਂ 5 ਕੋਚਿੰਗ ਸਟਾਫ਼ ਨੇ ਲਿਆ ਆਪਣਾ ਨਾਂਅ ਵਾਪਸ - ਬੰਗਲਾਦੇਸ਼ ਕ੍ਰਿਕੇਟ ਟੀਮ ਦਾ ਪਾਕਿਸਤਾਨ ਦੌਰਾ

ਬੰਗਲਾਦੇਸ਼ ਕ੍ਰਿਕੇਟ ਟੀਮ ਦੇ ਵਿਕੇਟਕੀਪਰ ਮੁਸ਼ਫਿਕੁਰ ਰਹੀਮ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਦੌਰੇ ਤੋਂ ਆਪਣਾ ਨਾਂਅ ਵਾਪਸ ਲੈ ਲਿਆ। ਇਸ ਤੋਂ ਬਾਅਦ ਹੁਣ ਹੋਰ 5 ਕੋਚਿੰਗ ਸਟਾਫ਼ ਨੇ ਵੀ ਪਾਕਿਸਤਾਨ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।

5 members of Bangladesh coaching staff
ਫ਼ੋਟੋ

By

Published : Jan 18, 2020, 5:41 PM IST

ਨਵੀਂ ਦਿੱਲੀ: ਬੰਗਲਾਦੇਸ਼ ਕ੍ਰਿਕੇਟ ਟੀਮ ਦਾ ਪਾਕਿਸਤਾਨ ਦੌਰਾ ਕਾਫ਼ੀ ਮੁਸ਼ਕਲਾਂ ਵਿੱਚ ਹੈ। ਬੋਰਡ ਵੱਲੋਂ ਸੀਰੀਜ਼ ਖੇਡਣ 'ਤੇ ਹਾਮੀ ਭਰਨ ਦੇ ਬਾਅਦ ਹੁਣ ਖਿਡਾਰੀਆਂ ਨੇ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਵਿਕੇਟਕੀਪਰ ਮੁਸ਼ਫਿਕੁਰ ਰਹੀਮ ਨੇ ਪਾਕਿਸਤਾਨ ਦੌਰੇ ਤੋਂ ਆਪਣਾ ਨਾਂਅ ਵਾਪਸ ਲੈ ਲਿਆ, ਜਿਸ ਤੋਂ ਬਾਅਦ ਹੁਣ ਹੋਰ 5 ਕੋਚਿੰਗ ਸਟਾਫ਼ ਨੇ ਵੀ ਪਾਕਿਸਤਾਨ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।

ਹੋਰ ਪੜ੍ਹੋ: ਏਟੀਕੇ-ਮੋਹਨ ਬਾਗਾਨ ਦਾ ਇੱਕ ਹੋਣਾ ਬੰਗਾਲ ਫੁੱਟਬਾਲ ਲਈ ਇਤਿਹਾਤਿਕ ਪਲ: ਗਾਂਗੁਲੀ

ਇਸ ਮਹੀਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ ਬੰਗਲਾਦੇਸ਼ ਦੀ ਟੀਮ ਨੇ ਪਾਕਿਸਤਾਨ ਦਾ ਦੌਰਾ ਕਰਨਾ ਹੈ। ਬੰਗਲਾਦੇਸ਼ ਕ੍ਰਿਕੇਟ ਬੋਰਡ ਦੇ ਕ੍ਰਿਕੇਟ ਉਪਰੇਸ਼ਨ ਚੇਅਰਮੈਨ ਅਕਰਮ ਖ਼ਾਨ ਨੇ ਦੱਸਿਆ ਕਿ ਨੀਲ ਮੈਕੈਂਜ਼ੀ ਤੇ ਰਿਆਨ ਕੁੱਕ ਸਮੇਤ 5 ਕੋਚਿੰਗ ਸਟਾਫ਼ ਦੇ ਮੈਂਬਰਾਂ ਨੇ ਪਾਕਿਸਤਾਨ ਦੌਰੇ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ। ਨਿਊਜ਼ੀਲੈਂਡ ਦੇ ਸਾਬਕਾ ਕੋਚ ਡੈਨੀਅਲ ਵਿਟੋਰੀ ਜਿਨ੍ਹਾਂ ਦੇ ਬੀਸੀਬੀ ਨੇ ਬਤੌਰ ਸਪਿਨਰ ਸਲਾਹਕਾਰ ਲਈ ਨਿਯੁਕਤ ਕੀਤਾ ਗਿਆ ਹੈ, ਇਸ ਸੀਰੀਜ਼ ਦੇ ਲਈ ਨਹੀਂ ਬੁਲਾਇਆ ਗਿਆ ਹੈ।

ਹੋਰ ਪੜ੍ਹੋ: Rajkot ODI: ਭਾਰਤ ਨੇ ਕੰਗਾਰੂਆਂ ਨੂੰ 36 ਦੌੜਾਂ ਨਾਲ ਹਰਾਇਆ

ਜ਼ਿਕਰੇਖ਼ਾਸ਼ ਹੈ, ਕਿ ਸਾਬਕਾ ਕਪਤਾਨ ਮੁਸ਼ਫਿਕੁਰ ਰਹੀਮ ਨੇ ਪਾਕਿਸਤਾਨ ਦੌਰੇ ਤੋਂ ਆਪਣਾ ਨਾਂਅ ਲੈਂਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਦੀ ਸੁਰਖਿਆਂ ਦੇ ਮਾਹੌਲ ਤੋਂ ਡਰਦਾ ਹੈ। ਇਸ ਹਾਲਾਤ ਵਿੱਚ ਮੈਂ ਪਾਕਿਸਤਾਨ ਨਹੀਂ ਜਾ ਸਕਦਾ ਤੇ ਉੱਥੇ ਜਾ ਕੇ ਖੇਡ ਨਹੀਂ ਸਕਦਾ। ਬੰਗਲਾਦੇਸ਼ ਕ੍ਰਿਕੇਟ ਟੀਮ ਦੀ ਇੱਕ ਸੀਰੀਜ਼ ਦੇ ਦੌਰਾਨ ਬਾਹਰ ਬੈਠਨਾ ਮੇਰੇ ਲਈ ਹਮੇਸ਼ਾ ਵੀ ਕਾਫ਼ੀ ਮੁਸ਼ਕਲ ਰਿਹਾ ਹੈ। ਬੰਗਲਾਦੇਸ਼ ਟੀਮ ਨੂੰ 24 ਜਨਵਰੀ ਤੋਂ ਪਾਕਿਸਤਾਨ ਦੌਰੇ 'ਤੇ ਤਿੰਨ ਟੀ-20 ਮੈਚਸ ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।

For All Latest Updates

ABOUT THE AUTHOR

...view details