ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਵਿੱਚ 2021 ਵਿੱਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੇ ਸਾਰੇ ਤਿੰਨ ਨਾਕਆਊਟ ਮੈਚਾਂ ਵਿੱਚ ਰਿਜ਼ਰਵ ਡੇਅ ਰੱਖਿਆ ਜਾਵੇਗਾ।
ਆਈਸੀਸੀ ਨੂੰ ਪਿਛਲੇ ਹਫ਼ਤੇ ਹੀ ਭਾਰਤ ਅਤੇ ਇੰਗਲੈਂਡ ਵਿਚਾਲੇ ਮਹਿਲਾ ਟੀ -20 ਵਰਲਡ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਰਿਜ਼ਰਵ ਡੇ ਨਾ ਰੱਖਣ 'ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲੇ ਸੈਮੀਫਾਈਨਲ ਮੈਚ ਵਿੱਚ ਇਕ ਗੇਂਦ ਨਹੀਂ ਖੇਡੀ, ਜਿਸ ਨਾਲ ਭਾਰਤ ਨੂੰ ਫਾਇਦਾ ਹੋਇਆ। ਭਾਰਤ ਨੇ ਗਰੁੱਪ ਸਟੇਜ ਵਿੱਚ ਟਾਪ ਕਰਨ ਉੱਤੇ ਸਿੱਧੇ ਫਾਈਨਲ ਵਿੱਚ ਐਂਟਰੀ ਮਿਲੀ ਉਥੇ, ਇੰਗਲੈਂਡ ਟੀਮ ਦੀ ਮੁਹਿੰਮ ਨਿਰਾਸ਼ਾਜਨਕ ਤੌਰ 'ਤੇ ਖ਼ਤਮ ਹੋ ਗਈ ਸੀ।
ਬੁੱਧਵਾਰ ਨੂੰ ਆਈਸੀਸੀ ਨੇ ਵਰਲਡ ਕੱਪ 2021 ਦੇ 31 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ। ਇਸ ਦੇ ਤਹਿਤ ਇਹ ਨਿਊਜ਼ੀਲੈਂਡ ਦੇ ਛੇ ਮੈਦਾਨਾਂ 'ਤੇ ਹੋਵੇਗਾ। ਇਸ ਵਿੱਚ ਆਕਲੈਂਡ, ਹੈਮਿਲਟਨ, ਟੌਰੰਗਾ, ਵੈਲਿੰਗਟਨ, ਕ੍ਰਾਈਸਟਚਰਚ ਅਤੇ ਡਨੇਡਿਨ ਸ਼ਾਮਲ ਹਨ।