ਪੰਜਾਬ

punjab

ETV Bharat / sports

Fixing sports report: ਮੈਚਾਂ ਦੀ ਫਿਕਸਿੰਗ ਬਾਰੇ ਹੈਰਾਨੀਜਨਕ ਖੁਲਾਸਾ ! - ਫੁੱਟਬਾਲ ਅਤੇ ਟੈਨਿਸ ਦੇ ਮੈਚਾਂ ਚ ਵੀ ਫਿਕਸਿੰਗ ਦਾ ਦਾਅਵਾ

ਕ੍ਰਿਕਟ ਮੈਚਾਂ ਵਿੱਚ ਫਿਕਸਿੰਗ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਇੱਕ ਸਪੋਰਟਸ ਰਿਪੋਰਟ ਦੇ ਮੁਤਾਬਿਕ ਸਾਲ 2022 ਦੀਆਂ ਖੇਡਾਂ ਵਿੱਚ ਕਈ ਅਜਿਹੇ ਮੁਕਾਬਲੇ ਹਨ 'Sportradar Integrity Services ਦੀ ਰਿਪੋਰਟ ਅਨੁਸਾਰ ਕਈ ਅਜਿਹੇ ਮੁਕਾਬਲੇ ਹੋਏ ਜਿੰਨਾਂ ਵਿੱਚ ਫਿਕਸਿੰਗ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਮੈਚਾਂ ਦੀ ਫਿਕਸਿੰਗ ਬਾਰੇ ਹੈਰਾਨੀਜਨਕ ਖੁਲਾਸਾ!
ਮੈਚਾਂ ਦੀ ਫਿਕਸਿੰਗ ਬਾਰੇ ਹੈਰਾਨੀਜਨਕ ਖੁਲਾਸਾ!

By

Published : Mar 25, 2023, 1:11 PM IST

ਨਵੀਂ ਦਿੱਲੀ :ਖੇਡਾਂ ਵਿੱਚ ਭ੍ਰਿਸ਼ਟਾਚਾਰ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਸਪੋਰਟਸ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2022 ਵਿੱਚ ਕ੍ਰਿਕਟ ਦੇ ਆਈਪੀਐਲ ਅਤੇ ਟੀ20 ਦੇ ਕਈ ਮੈਚਾਂ ਵਿੱਚ ਫਿਕਸਿੰਗ ਕੀਤੀ ਗਈ ਹੈ। ਇਸ ਰਿਪੋਰਟ ਵਿੱਚ ਸਿਰਫ਼ ਕ੍ਰਿਕਟ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਫੁੱਟਬਾਲ ਅਤੇ ਟੈਨਿਸ ਦੇ ਮੈਚਾਂ ਵਿੱਚ ਵੀ ਫਿਕਸਿੰਗ ਦਾ ਦਾਅਵਾ ਕੀਤਾ ਗਿਆ ਹੈ। ਇਹ ਦਾਅਵਾ 'Sportradar Integrity Services' ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਹੁਣ ਇਹ ਗੱਲ ਸੱਚੀ ਹੈ ਇਹ ਤਾਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਹ ਪਤਾ ਚੱਲ ਸਕਦਾ ਹੈ।

28 ਪੇਜ਼ਾਂ ਦੀ ਰਿਪੋਰਟ ਜਾਰੀ: 'Sportradar Integrity Services' ਇੰਟਰਨੈਸ਼ਨਲ ਖੇਡ ਮਾਹਿਰਾਂ ਦੀ ਇੱਕ ਟੀਮ ਹੈ, ਜੋ ਖੇਡਾਂ ਵਿੱਚ ਸੱਟੇਬਾਜ਼ੀ ਅਤੇ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਦੀ ਹੈ। ਇਸ ਸੰਸਥਾ ਨੇ ਆਪਣੇ 28 ਪੇਜ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ। ਉਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2022 ਵਿੱਚ ਕਰੀਬ 92 ਦੇਸ਼ਾਂ ਵਿੱਚ ਖੇਡੇ ਗਏ ਟੂਰਨਾਮੈਂਟਾਂ ਵਿੱਚ ਕਰੀਬ 1212 ਮੈਚਾਂ ਵਿੱਚ ਫਿਕਸਿੰਗ ਕਰਨ ਦੀ ਗੱਲ ਕੀਤੀ ਗਈ ਹੈ। Sportradar Integrity Services ਦੇ ਅਨੁਸਾਰ, ਅੰਤਰਰਾਸ਼ਟਰੀ ਫੁੱਟਬਾਲ ਦੇ ਕਰੀਬ 775 ਮੈਚਾਂ ਵਿੱਚ ਭ੍ਰਿਸ਼ਟਾਚਾਰ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਰਿਪੋਰਟ ਸੂਚੀ ਵਿੱਚ ਦੂਜੇ ਨੰਬਰ 'ਤੇ ਬਾਸਕਿਟਬਾਲ ਦੇ 220 ਇੰਟਰਨੈਸ਼ਨਲ ਮੈਚ ਸ਼ੱਕ ਦੇ ਘੇਰੇ ਵਿੱਚ ਹਨ। ਇਸ ਤੋਂ ਇਲਾਵਾ ਟੈਨਿਸ ਦੇ ਕਰੀਬ 75 ਮੁਕਾਬਲੇ ਵੀ ਇਸ ਰਿਪੋਰਟ ਵਿੱਚ ਸ਼ਾਮਲ ਹਨ।

13 ਅੰਤਰਰਾਸ਼ਟਰੀ ਕ੍ਰਿਕਟ ਮੈਚ ਫਿਕਸਿੰਗ!Sportradar Integrity Services ਨੇ ਆਪਣੀ ਰਿਪੋਰਟ ਵਿਚ ਭ੍ਰਿਸ਼ਟਾਚਾਰ ਹੋਣ ਦੀ ਗੱਲ ਆਖੀ ਹੈ। ਇਸ ਰਿਪੋਰਟ ਮੁਤਾਬਿਕ 2022 ਵਿੱਚ ਖੇਡੇ ਗਏ ਇੰਟਰਨੈਸ਼ਨਲ ਕ੍ਰਿਕੇਟ ਦੇ ਕਰੀਬ 13 ਮੈਚਾਂ ਦੇ ਨਤੀਜ਼ਿਆਂ ਵਿੱਚ ਫਿਕਸਿੰਗ ਹੋਣ ਦਾ ਸ਼ੱਕ ਜਤਾਇਆ ਜਾ ਰਹੀ ਹੈ। ਮੈਚ ਫਿਕਸਿੰਗ ਦੇ ਮਾਮਲੇ ਵਿੱਚ ਕ੍ਰਿਕਟ ਇਸ ਰਿਪੋਰਟ ਦੀ ਸੂਚੀ ਵਿੱਚ 6ਵੇਂ ਨੰਬਰ ਉੱਤੇ ਹੋ ਸਕਦਾ ਹੈ। ਕ੍ਰਿਕਟ ਵਿੱਚ 13 ਮੈਚਾਂ ਵਿੱਚ ਫਿਕਸਿੰਗ ਦੀ ਵੱਡੀ ਗਿਣਤੀ ਹੈ ਪਰ ਇਸ ਰਿਪੋਰਟ ਦੇ ਬਾਅਦ ਹੁਣ ਤੱਕ ਆਈਸੀਸੀ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਹੁਣ ਵੇਖਣਾ ਹੋਵੇਗਾ ਕਿ ਆਖਰਕਦੋਂ ਆਈਸੀਸੀ ਇਸ ਰਿਪੋਰਟ 'ਤੇ ਆਪਣੀ ਰਾਏ ਦਿੰਦੀ ਹੈ ਅਤੇ ਕਦੋਂ ਇੰਨ੍ਹਾਂ ਮੈਚਾਂ ਵਿੱਚ ਫਿਕਸਿੰਗ ਹੋਣ ਜਾਂ ਨਾ ਹੋਣ ਦੀ ਸੱਚਾਈ ਸਾਹਮਣੇ ਆਉਂਦੀ ਹੈ। ਉੱਥੇ ਹੀ ਰਿਪੋਰਟ ਵਿੱਚ ਇਹ ਖੁਲਾਸਾ ਵੀ ਹੋਇਆ ਹੈ ਕਿ ਭਾਰਤ ਵਿੱਚ ਇੱਕ ਵੀ ਮੈਚ ਫਿਕਸਿੰਗ ਨਹੀਂ ਹੋਇਆ।

ਇਹ ਵੀ ਪੜ੍ਹੋ:Ronaldo International Match Record: ਰੋਨਾਲਡੋ ਨੇ ਟੀਮ ਨੂੰ ਜਿੱਤਾ ਕੇ ਬਣਾਇਆ ਇਹ ਨਵਾਂ ਰਿਕਾਰਡ, ਜਾਣੋ

ABOUT THE AUTHOR

...view details