ਨਵੀਂ ਦਿੱਲੀ:ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਕ੍ਰਿਕਟ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਵਾਰ ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਮੈਚ 29 ਜੁਲਾਈ ਤੋਂ ਸ਼ੁਰੂ ਹੋਵੇਗਾ। ਇਸ 'ਚ ਪਹਿਲਾ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਾਲੇ ਹੋਵੇਗਾ। ਬਰਮਿੰਘਮ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਸੋਮਵਾਰ (11 ਜੁਲਾਈ) ਨੂੰ ਕੀਤਾ ਗਿਆ। ਜਾਣਕਾਰੀ ਮੁਤਾਬਕ ਹਰਮਨਪ੍ਰੀਤ ਕੌਰ ਟੂਰਨਾਮੈਂਟ 'ਚ ਭਾਰਤ ਦੀ ਕਪਤਾਨੀ ਕਰੇਗੀ।
ਆਗਾਮੀ 2022 ਰਾਸ਼ਟਰਮੰਡਲ ਖੇਡਾਂ ਲਈ ਟੀਮ ਦੀ ਚੋਣ ਕਰਨ ਲਈ ਆਲ ਇੰਡੀਆ ਮਹਿਲਾ ਚੋਣ ਕਮੇਟੀ ਦੀ ਸੋਮਵਾਰ ਨੂੰ ਬੈਠਕ ਹੋਈ। ਆਲਰਾਊਂਡਰ ਜੇਮਿਮਾ ਰੋਡਰਿਗਜ਼ ਦੀ ਟੀ-20 ਟੀਮ 'ਚ ਵਾਪਸੀ ਹੋਈ ਹੈ। ਇਸ ਟੂਰਨਾਮੈਂਟ 'ਚ 24 ਸਾਲ ਬਾਅਦ ਕ੍ਰਿਕਟ ਦੀ ਵਾਪਸੀ ਹੋਈ ਹੈ। ਆਖਰੀ ਵਾਰ ਕ੍ਰਿਕੇਟ 1998 ਵਿੱਚ ਇਸਦਾ ਹਿੱਸਾ ਸੀ। ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸਿਰਫ਼ ਮਹਿਲਾ ਟੀਮਾਂ ਹੀ ਹਿੱਸਾ ਲੈਣਗੀਆਂ। ਟੈਸਟ ਕ੍ਰਿਕਟ ਲਈ ਮਸ਼ਹੂਰ ਐਜਬੈਸਟਨ 'ਚ ਕ੍ਰਿਕਟ ਮੈਚ ਕਰਵਾਏ ਜਾਣਗੇ। ਟੂਰਨਾਮੈਂਟ ਵਿੱਚ ਅੱਠ ਟੀਮਾਂ ਹਿੱਸਾ ਲੈਣਗੀਆਂ।