ਰਾਏਪੁਰ: ਸੀ.ਸੀ.ਐੱਲ 2023 ਦੀ ਟੱਕਰ ਅੱਜ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਮੁਕਾਬਿਲਆਂ ਨਾਲ ਪਤਾ ਲੱਗੇਗਾ ਕਿਸ 'ਚ ਕਿੰਨਾ ਦਮ ਹੈ। ਹਰ ਰੋਜ਼ ਦਿਨ 'ਚ ਦੋ ਮੁਕਾਬਲੇ ਹੋਇਆ ਕਰਨਗੇ। ਸੀ.ਸੀ.ਐੱਲ 2023 ਦਾ ਦੂਸਰਾ ਮੁਕਾਬਲਾ ਚੇਨਈ ਰਾਈਨੋਜ਼ ਅਤੇ ਮੁੰਬਈ ਹੀਰੋਜ਼ ਦੇ ਵਿਚਕਾਰ ਸ਼ਾਮ 7 ਹੋਵੇਗਾ। ਜਦਕਿ ਦੂਜੇ ਦਿਨ ਦੇ ਮੁਕਾਬਲੇ ਕੇਰਲ ਸਟ੍ਰਾਈਕਰਸ ਅਤੇ ਤੇਲਗੂ ਵਾਰੀਅਰਸ ਵਿਚਕਾਰ ਦੁਪਹਿਰ 2.30 ਵਜੇ ਖੇਡਿਆ ਜਾਵੇਗਾ। ਦੂਜਾ ਮੁਕਾਬਲਾ ਪੰਜਾਬ ਦੇ ਸ਼ੇਰ ਬਨਾਮ ਭੋਜਪੁਰੀ ਦਬੰਗ ਦਰਮਿਆਨ ਹੋਵੇਗਾ।
ਚੇਨਈ ਅਤੇ ਮੁੰਬਈ ਦੀ ਟੱਕਰ: ਅੱਜ ਦਾ ਦੂਜਾ ਮੁਕਾਬਲਾ ਚੇਨਈ ਰਾਈਨੋਜ਼ ਅਤੇ ਮੁੰਬਈ ਹੀਰੋਜ਼ ਦੇ ਵਿਚਕਾਰ ਸ਼ਾਮ 7 ਹੋਵੇਗਾ। ਦਸ ਦਈਏ ਕਿ ਚੇਨਈ ਰਾਈਨੋਜ਼ ਦੀ ਕਪਤਾਨ ਆਰੀਆ ਹੈ ਅਤੇ ਬਾਕੀ ਟੀਮ ਦੇ ਖਿਡਾਰੀ ਵਿਸ਼ਨੂੰ ਵਿਸ਼ਾਲ ਜੀਵਾ, ਵਿਕਰਾਂਤ, ਪ੍ਰੱਥਵੀ, ਅਸ਼ੋਕ ਸੇਲਵਨ, ਮਿਰਚੀ ਸ਼ਿਵਾ, ਭਰਥ ਨਿਵਾਸ, ਰਾਮਾਨਾ, ਸੱਤਿਆ, ਦਸਾਰਾਥਨ, ਸ਼ਰਣ, ਆਧਵ ਆਦਿ ਹਨ।
ਮੁੰਬਈ ਟੀਮ : ਜੇਕਰ ਮੁੰਬਈ ਟੀਮ ਦੀ ਗੱਲ ਕਰੀਏ ਤਾਂ ਇਸ ਟੀਮ ਦੇ ਕਪਤਾਨ ਅਦਾਕਾਰ ਰਿਤੇਸ਼ ਦੇਸ਼ਮੁੱਖ ਹਨ। ਮੁੰਬਈ ਹੀਰੋਜ਼ ਦੇ ਮਾਲਕ ਫਿਲਮੀ ਅਦਾਕਾਰ ਸੋਹੇਲ ਖਾਨ ਹਨ। ਸੋਹੇਲ ਖਾਨ ਬੱਲੇਬਾਜ਼ ਦੇ ਤੌਰ 'ਤੇ ਖੇਡਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕ੍ਰੀਤ ਸਨਨ ਟੀਮ ਨਾਲ ਬਤੌਰ ਬ੍ਰਾਂਡ ਅੰਬੈਂਸਡਰ ਵੱਜੋਂ ਜੁੜੇ ਹੋਏ ਹਨ। ਸੁਨੀਲ ਸ਼ੈਟੀ, ਬੌਬੀ ਦਿਓਲ ਆਲਰਾਊਂਡ ਦੇ ਤੌਰ 'ਤੇ ਮੈਦਾਨ 'ਚ ਆਪਣੇ ਜਲਵੇ ਬਿਖੇਰਦੇ ਨਜ਼ਰ ਆਉਣਗੇ।