ਹੈਦਰਾਬਾਦ: ਮਹਿਲਾ ਟੀ-20 ਚੈਲੇਂਜ 2022 ਦਾ ਦੂਜਾ ਮੈਚ ਸੁਪਰਨੋਵਾਸ ਅਤੇ ਵੇਲੋਸਿਟੀ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਵੇਲੋਸਿਟੀ ਤੋਂ ਮਾਇਆ ਸੋਨਾਵਨੇ ਵੀ ਟੀਮ 'ਚ ਸ਼ਾਮਲ ਹੋਈ, ਜਿਸ ਦਾ ਗੇਂਦਬਾਜ਼ੀ ਐਕਸ਼ਨ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਿਹਾ ਹੈ।
ਦੱਸ ਦੇਈਏ ਕਿ ਮਾਇਆ ਦੇ ਗੇਂਦਬਾਜ਼ੀ ਐਕਸ਼ਨ ਨੂੰ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਪਾਲ ਐਡਮਸ ਨੂੰ ਯਾਦ ਕਰਨ ਲੱਗ ਪਏ ਹਨ। ਪਾਲ ਐਡਮਸ ਵੀ ਆਪਣੀ ਸ਼ਾਨਦਾਰ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੇ ਹਨ। ਮਾਇਆ ਦਾ ਗੇਂਦਬਾਜ਼ੀ ਐਕਸ਼ਨ ਅਜਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਹਾਲਾਂਕਿ ਗੇਂਦਬਾਜ਼ੀ 'ਚ ਉਹ ਕੁਝ ਕਮਾਲ ਨਹੀਂ ਕਰ ਸਕੀ। ਮਾਇਆ ਦੇ ਗੇਂਦਬਾਜ਼ੀ ਐਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਮਾਇਆ ਨੇ ਦੋ ਓਵਰ ਸੁੱਟੇ ਅਤੇ 19 ਦੌੜਾਂ ਦਿੱਤੀਆਂ।
ਤੁਹਾਨੂੰ ਦੱਸ ਦੇਈਏ ਕਿ ਇਹ 23 ਸਾਲਾ ਮਾਇਆ ਦਾ ਮਹਿਲਾ ਟੀ-20 ਚੈਲੇਂਜ ਵਿੱਚ ਡੈਬਿਊ ਮੈਚ ਹੈ। ਵੇਲੋਸਿਟੀ ਨੇ ਟਾਸ ਜਿੱਤ ਕੇ ਸੁਪਰਨੋਵਾਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਕਪਤਾਨ ਹਰਮਨਪ੍ਰੀਤ ਕੌਰ ਨੇ 51 ਗੇਂਦਾਂ 'ਤੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਤਾਨੀਆ ਭਾਟੀਆ ਨੇ 32 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਦੇ ਦਮ 'ਤੇ ਸੁਪਰਨੋਵਾਸ 20 ਓਵਰਾਂ 'ਚ ਪੰਜ ਵਿਕਟਾਂ 'ਤੇ 151 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ:PREVIEW: ਆਈਪੀਐਲ ਪਲੇਅ-ਆਫ 'ਚ RCB ਬਣ ਸਕਦੀ ਹੈ ਮਜ਼ਬੂਤ, LSG ਲਈ ਖ਼ਤਰਾ