ਨਵੀਂ ਦਿੱਲੀ:ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਪ੍ਰਸ਼ੰਸਕ ਉਸ ਦੀ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਪਰ ਹੁਣ ਉਸ ਦੇ ਪ੍ਰਸ਼ੰਸਕਾਂ ਅਤੇ ਮੁੰਬਈ ਇੰਡੀਅਨਜ਼ ਦੋਵਾਂ ਲਈ ਬੁਰੀ ਖ਼ਬਰ ਹੈ। ਇੰਡੀਅਨ ਪ੍ਰੀਮੀਅਰ ਲੀਗ ਦਾ 16ਵਾਂ ਸੀਜ਼ਨ 31 ਮਾਰਚ 2023 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਮੁੰਬਈ ਇੰਡੀਅਨਜ਼ ਨੂੰ ਸ਼ੁਰੂਆਤ ਤੋਂ ਪਹਿਲਾਂ ਹੀ ਝਟਕਾ ਲੱਗਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਬੁਮਰਾਹ ਨੂੰ 2023 ’ਚ ਮੁੰਬਈ ਇੰਡੀਅਨਜ਼ ਟੀਮ ਲਈ ਖੇਡਣ ਦਾ ਮੌਕਾ ਮਿਲਣ ਦੀ ਸੰਭਾਵਨਾ ਘੱਟ ਹੈ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਮੈਦਾਨ ’ਤੇ ਪਰਤਣ ’ਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਉਹ ਆਪਣੀ ਸੱਟ ਕਾਰਨ ਅਜੇ ਵੀ ਅਸਹਿਜ ਮਹਿਸੂਸ ਕਰ ਰਿਹਾ ਹੈ।
ਕੋਈ ਜੋਖਮ ਨਹੀਂ ਲੈਣਾ ਚਾਹੁੰਦੇ: ਜਸਪ੍ਰੀਤ ਬੁਮਰਾਹ ਪਿੱਠ ਦੀ ਸੱਟ ਨਾਲ ਜੂਝ ਰਹੇ ਹਨ। ਉਹ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਇਸ ਕਾਰਨ ਬੁਮਰਾਹ ਦੇ ਮੈਦਾਨ 'ਤੇ ਵਾਪਸੀ ਦੀ ਉਮੀਦ ਘੱਟ ਨਜ਼ਰ ਆ ਰਹੀ ਹੈ। ਹਾਲਾਂਕਿ ਬੁਮਰਾਹ ਨੈਸ਼ਨਲ ਕ੍ਰਿਕਟ ਅਕੈਡਮੀ ਰੀਹੈਬ 'ਚ ਗੇਂਦਬਾਜ਼ੀ ਦਾ ਅਭਿਆਸ ਵੀ ਕਰ ਰਹੇ ਹਨ। ਇਸ ਕਾਰਨ ਇਹ ਵੀ ਉਮੀਦ ਜਤਾਈ ਜਾ ਰਹੀ ਸੀ ਕਿ ਬੁਮਰਾਹ ਆਸਟ੍ਰੇਲੀਆ ਦੇ ਖਿਲਾਫ ਤੀਜੇ ਅਤੇ ਚੌਥੇ ਟੈਸਟ 'ਚ ਖੇਡ ਸਕਦੇ ਹਨ। ਪਰ ਚੋਣਕਾਰ ਉਸ ਦੀ ਫਿਟਨੈੱਸ ਨੂੰ ਲੈ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਇਸ ਕਾਰਨ ਉਨ੍ਹਾਂ ਨੂੰ ਟੈਸਟ ਖੇਡਣ ਲਈ ਟੀਮ ਇੰਡੀਆ 'ਚ ਸ਼ਾਮਲ ਨਹੀਂ ਕੀਤਾ ਗਿਆ। ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਨਾਲ ਜੂਝ ਰਹੇ ਕਰੀਬ 8 ਮਹੀਨੇ ਬੀਤ ਚੁੱਕੇ ਹਨ।