ਰੁੜਕੇਲਾ :17 ਦਿਨਾਂ ਤੱਕ ਚੱਲਿਆ ਹਾਕੀ ਦਾ ਮੈਚ ਜਰਮਨੀ ਦੀ ਜਿੱਤ ਨਾਲ ਸਮਾਪਤ ਹੋ ਗਿਆ। ਜਰਮਨੀ 2018 ਦੇ ਚੈਂਪੀਅਨ ਬੈਲਜੀਅਮ ਨੂੰ ਹਰਾ ਕੇ ਤੀਜੀ ਵਾਰ (2002, 2006, 2023) ਚੈਂਪੀਅਨ ਬਣਿਆ। ਜਰਮਨੀ ਨੂੰ ਚੈਂਪੀਅਨ ਬਣਾਉਣ ਵਿਚ ਨਿਕਲਾਸ ਵੇਲਨ ਦਾ ਅਹਿਮ ਯੋਗਦਾਨ ਸੀ। ਉਸ ਨੇ ਦੋ ਪੈਨਲਟੀ ਅਤੇ ਇੱਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਨਿਕਲਾਸ ਵੇਲਨ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਨੀਦਰਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।
ਬਿਰਸਾ ਮੁੰਡਾ ਸਟੇਡੀਅਮ ਦੇ ਨਾਂ ਦਰਜ ਹੋਇਆ ਸੀ ਇਹ ਰਿਕਾਰਡ :ਰੁੜਕੇਲਾ ਵਿੱਚ ਬਣਿਆ ਬਿਰਸਾ ਮੁੰਡਾ ਸਟੇਡੀਅਮ ਸਭ ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਵਾਲਾ ਹਾਕੀ ਸਟੇਡੀਅਮ ਹੈ। ਇਸ ਦੀ ਇਸ ਵਿਸ਼ੇਸ਼ ਪ੍ਰਾਪਤੀ ਕਾਰਨ ਇਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਇਸ ਦੀ ਦਰਸ਼ਕ ਸਮਰੱਥਾ 21 ਹਜ਼ਾਰ ਹੈ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ, 'ਮੈਂ ਓਡੀਸ਼ਾ ਦੇ ਲੋਕਾਂ ਅਤੇ ਟੀਮ ਨੂੰ ਵਧਾਈ ਦਿੰਦਾ ਹਾਂ ਜਿਸ ਨੇ ਇਹ ਸੰਭਵ ਕੀਤਾ। ਮੈਂ ਹੈਰਾਨ ਹਾਂ ਕਿ ਇਹ ਸਿਰਫ 15 ਮਹੀਨਿਆਂ ਵਿੱਚ ਤਿਆਰ ਕੀਤਾ ਗਿਆ ਸੀ। ਉੜੀਸਾ ਦੇ ਲੋਕਾਂ ਲਈ ਇਹ ਵੱਡੀ ਪ੍ਰਾਪਤੀ ਹੈ।
ਆਦਿਵਾਸੀ ਨੇਤਾ ਦੇ ਨਾਂ 'ਤੇ ਰੱਖਿਆ ਸਟੇਡੀਅਮ ਦਾ ਨਾਂ :ਇਹ ਹਾਕੀ ਸਟੇਡੀਅਮ ਵਿਸ਼ੇਸ਼ ਤੌਰ 'ਤੇ ਵਿਸ਼ਵ ਕੱਪ ਲਈ ਬਣਾਇਆ ਗਿਆ ਸੀ। ਰੁੜਕੇਲਾ ਵਿੱਚ ਬਣੇ ਇਸ ਸਟੇਡੀਅਮ ਦਾ ਨਾਮ ਸੁਤੰਤਰਤਾ ਸੈਨਾਨੀ ਅਤੇ ਆਦਿਵਾਸੀ ਆਗੂ ਬਿਰਸਾ ਮੁੰਡਾ ਦੇ ਨਾਮ ਉੱਤੇ ਰੱਖਿਆ ਗਿਆ ਸੀ। ਇਸ ਨੂੰ ਹਾਕੀ ਵਿਸ਼ਵ ਕੱਪ ਲਈ ਸਿਰਫ਼ 15 ਮਹੀਨਿਆਂ ਵਿੱਚ ਬਣਾਇਆ ਗਿਆ ਸੀ। ਇਸ 'ਚ 21 ਹਜ਼ਾਰ ਦਰਸ਼ਕ ਇਕੱਠੇ ਬੈਠ ਕੇ ਮੈਚ ਦੇਖ ਸਕਦੇ ਹਨ। ਸਟੇਡੀਅਮ ਵਿੱਚ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਹਨ। ਇੱਥੇ ਇੱਕ ਫਿਟਨੈਸ ਸੈਂਟਰ, ਇੱਕ ਸਵੀਮਿੰਗ ਪੂਲ, ਡਰੈਸਿੰਗ ਰੂਮ ਅਤੇ ਅਭਿਆਸ ਪਿੱਚ ਵੱਲ ਜਾਣ ਵਾਲੀ ਇੱਕ ਸੁਰੰਗ ਵੀ ਹੈ।
ਇਹ ਵੀ ਪੜ੍ਹੋ :Bharat Jodo Yatra in Kashmir: ਕਸ਼ਮੀਰ ਵਿੱਚ ਰਾਹੁਲ ਗਾਂਧੀ ਦੀ ਅੰਤਿਮ ਰੈਲੀ, 12 ਵਿਰੋਧੀ ਪਾਰਟੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ
35 ਏਕੜ ਵਿੱਚ ਬਣਿਆ ਇਹ ਸਟੇਡੀਅਮ :ਇਹ ਸਟੇਡੀਅਮ ਰੁੜਕੇਲਾ ਦੀ ਬੀਜੂ ਪਟਨਾਇਕ ਟੈਕਨਾਲੋਜੀ ਯੂਨੀਵਰਸਿਟੀ ਵਿੱਚ ਬਣਾਇਆ ਗਿਆ ਹੈ। ਇਹ ਯੂਨੀਵਰਸਿਟੀ 120 ਏਕੜ ਵਿੱਚ ਹੈ। ਇਹ ਸਟੇਡੀਅਮ 35 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਸੀ। ਇਸ ਨੂੰ ਬਣਾਉਣ 'ਤੇ ਕਰੀਬ 200 ਕਰੋੜ ਰੁਪਏ ਖਰਚ ਹੋਏ ਹਨ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਵੀ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਨੂੰ ਸਵੀਕਾਰ ਕਰ ਲਿਆ ਹੈ। ਇਸ ਦਾ ਉਦਘਾਟਨ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 5 ਜਨਵਰੀ ਨੂੰ ਕੀਤਾ ਸੀ।