ਇੰਦੋਰ :ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਸਰਾ ਮੈਂਚ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤ ਨੇ ਸੀਰੀਜ਼ ਦੇ ਦੋ ਮੈਚ ਜਿੱਤਕੇ 2-0 ਚੜ੍ਹਾਈ ਬਣਾ ਰੱਖੀ ਹੈ। ਭਾਰਤ ਜੇ ਤੀਸਰਾ ਟੈਸਟ ਜਿੱਤ ਜਾਂਦਾ ਹੈ, ਤਾਂ ਸੀਰੀਜ਼ ਜਿੱਤ ਜਾਵੇਗਾ। ਤੀਸਰੇ ਮੁਕਾਬਲੇ ਵਿੱਚ ਵਿਰਾਟ ਕੋਹਲੀ ਦੇ ਨਾਮ ਇੱਕ ਖਾਸ ਉਪਲੱਬਧੀ ਜੁੜ ਜਾਵੇਗੀ। ਕੋਹਲੀ ਭਾਰਤ ਵਿੱਚ ਆਪਣਾ 200ਵਾਂ ਮੈਂਚ ਖੇਡੇਗਾ। ਤੀਸਰੇ ਟੈਸਟ ਵਿੱਚ ਆਸਟ੍ਰੇਲੀਆ ਦੀ ਟੀਮ ਦੀ ਕਪਤਾਨੀ ਸਟੀਵ ਸਮਿੱਥ ਕਰਨਗੇ।
ਸਾਲ 2008 ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਡੇਬਿਓ ਕਰਨ ਵਾਲੇ ਵਿਰਾਟ ਕੋਹਲੀ ਭਾਰਤੀ ਪਿੱਚਾਂ 'ਹੁਣ ਤੱਕ 199 ਮੁਕਾਬਲੇ ਖੇਡ ਚੁੱਕੇ ਹਨ। ਉਨ੍ਹਾਂ ਨੇ 58.22 ਦੀ ਅੋਸਤ ਤੋਂ 221 ਪਾਰੀਆਂ ਵਿੱਚ 10,829 ਰਨ ਬਣਾਏ ਹਨ। ਵਿਰਾਟ ਦਾ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਵਧੀਆ ਸਕੋਰ 254 ਨਾਬਾਦ ਹੈ। ਭਾਰਤੀ ਪਿੰਚਾਂ 'ਤੇ ਵਿਰਾਟ ਨੇ ਸ਼ਾਨਦਾਰ ਕ੍ਰਿਕੇਟ ਖੇਡੀ ਹੈ ਅਤੇ 34 ਸੈਂਕੜੇ ਅਤੇ 51 ਅਰਧ ਸੈਂਕੜੇ ਠੋਕੇ ਹਨ। ਵਿਰਾਟ ਨੇ ਦਿੱਲੀ ਵਿੱਚ ਖੇਡੇ ਗਏ ਦੂਸਰੇ ਟੈਸਟ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ 25 ਹਜ਼ਾਰ ਰਨ ਪੂਰੇ ਕੀਤੇ ਹਨ।
ਫਿਲਹਾਲ ਵਿਰਾਟ ਨੇ ਇਸ ਸੀਰੀਜ਼ ਦੀਆਂ ਤਿੰਨ ਪਾਰੀਆਂ 'ਚ 25.33 ਦੀ ਔਸਤ ਨਾਲ 76 ਦੌੜਾਂ ਬਣਾਈਆਂ ਹਨ। ਤੀਜੇ ਮੈਚ ਨੇ ਵੀ ਭਾਰਤੀ ਟੀਮ ਵਿੱਚ ਦੋ ਬਦਲਾਅ ਕੀਤੇ। ਕੇਐੱਲ ਰਾਹੁਲ ਦੀ ਥਾਂ ਸ਼ੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਦੀ ਥਾਂ ਉਮੇਸ਼ ਯਾਦਵ ਨੂੰ ਲਿਆ ਗਿਆ ਹੈ। ਖੁਸ਼ਕਿਸਮਤੀ ਨਾਲ, ਵਿਰਾਟ ਦਿੱਲੀ ਵਿੱਚ ਦੂਜੇ ਟੈਸਟ ਵਿੱਚ 44 ਅਤੇ 20 ਦੌੜਾਂ ਦੀਆਂ ਆਪਣੀਆਂ ਦੋ ਪਾਰੀਆਂ ਦੌਰਾਨ ਪੂਰੀ ਤਰ੍ਹਾਂ ਕਾਬੂ ਵਿੱਚ ਨਜ਼ਰ ਆਏ ਅਤੇ ਟੀਮ ਇੰਡੀਆ ਹੁਣ ਸੋਕੇ ਨੂੰ ਖਤਮ ਕਰਨ ਦੀ ਉਮੀਦ ਕਰੇਗੀ। 7 ਜੂਨ ਤੋਂ ਲੰਡਨ 'ਚ ਖੇਡੇ ਜਾਣ ਵਾਲੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਇਹ ਵੀ ਮਹੱਤਵਪੂਰਨ ਹੈ, ਜਿੱਥੇ ਭਾਰਤ ਦੇ ਪਹੁੰਚਣ ਦੇ ਕਾਫੀ ਮੌਕੇ ਹਨ। ਇਸ ਲਈ ਭਾਰਤ ਨੂੰ ਇੰਦੌਰ ਵਿੱਚ ਇੱਕ ਹੋਰ ਜਿੱਤ ਦੀ ਲੋੜ ਹੈ।
ਵਿਰਾਟ ਕੋਹਲੀ ਦਾ ਕ੍ਰਿਕਟ ਕਰੀਅਰ:ਵਿਰਾਟ ਨੇ 20 ਜੂਨ 2011 ਨੂੰ ਆਪਣਾ ਟੈਸਟ ਡੈਬਿਊ ਕੀਤਾ ਸੀ। ਉਦੋਂ ਤੋਂ ਹੁਣ ਤੱਕ ਉਹ 106 ਟੈਸਟ ਮੈਚ ਖੇਡ ਚੁੱਕੇ ਹਨ। 131 ਪਾਰੀਆਂ 'ਚ 8195 ਦੌੜਾਂ ਬਣਾਈਆਂ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ 27 ਸੈਂਕੜੇ ਅਤੇ 28 ਅਰਧ ਸੈਂਕੜੇ ਲਗਾਏ ਹਨ। ਟੈਸਟ 'ਚ ਉਸਦਾ ਸਰਵੋਤਮ ਸਕੋਰ 254 ਨਾਬਾਦ ਹੈ। ਵਿਰਾਟ ਨੇ 271 ਵਨਡੇ ਮੈਚਾਂ 'ਚ 12809 ਦੌੜਾਂ ਬਣਾਈਆਂ ਹਨ। ਉਸ ਦੇ ਨਾਂ ਵਨਡੇ 'ਚ 46 ਸੈਂਕੜੇ ਅਤੇ 64 ਅਰਧ ਸੈਂਕੜੇ ਹਨ। ਇਸ ਦੇ ਨਾਲ ਹੀ ਕੋਹਲੀ ਨੇ 115 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 4008 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੀ-20 'ਚ 1 ਸੈਂਕੜਾ ਅਤੇ 37 ਅਰਧ ਸੈਂਕੜੇ ਲਗਾਏ ਹਨ।
ਇਹ ਵੀ ਪੜ੍ਹੋ :IND vs AUS 3rd Test Match: ਭਾਰਤ ਦੇ 5 ਖਿਡਾਰੀ 1 ਘੰਟੇ 'ਚ ਹੀ ਪੈਵੇਲੀਅਨ ਪਰਤੇ, ਰੋਹਿਤ ਸ਼ਰਮਾ ਵੀ ਹੋਏ ਆਓਟ