ਪੰਜਾਬ

punjab

ETV Bharat / sports

ਭੱਜੀ ਨੇ ਇੰਸਟਾਗ੍ਰਾਮ 'ਤੇ ਪਹਿਲਾਂ ਪਾਈ ਵਿਵਾਦਿਤ ਪੋਸਟ, ਬਾਅਦ 'ਚ ਮੰਗੀ ਮਾਫ਼ੀ - ਭੱਜੀ ਨੇ ਪਾਈ ਵਿਵਾਦਿਤ ਪੋਸਟ

ਭਾਰਤੀ ਕ੍ਰਿਕੇਟ ਟੀਮ ਦੇ ਟਰਬਿਨੇਟਰ ਅਤੇ ਗੇਂਦਬਾਜ ਹਰਭਜਨ ਸਿੰਘ ( ਭੱਜੀ ) ਇਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ। ਇਸ ਵਾਰ ਦਾ ਵਿਵਾਦ ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਪਾਈ ਪੋਸਟ ਨਾਲ ਹੋਇਆ ਹੈ।

ਫ਼ੋਟੋ
ਫ਼ੋਟੋ

By

Published : Jun 8, 2021, 12:04 PM IST

ਜਲੰਧਰ: ਕਈ ਵਾਰ ਆਪਣੀਆਂ ਹਰਕਤਾਂ ਨਾਲ ਵਿਵਾਦਾਂ ਵਿੱਚ ਰਹਿ ਚੁੱਕੇ ਭਾਰਤੀ ਕ੍ਰਿਕੇਟ ਟੀਮ ਦੇ ਟਰਬਿਨੇਟਰ ਅਤੇ ਗੇਂਦਬਾਜ ਹਰਭਜਨ ਸਿੰਘ ( ਭੱਜੀ ) ਇਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ। ਇਸ ਵਾਰ ਦਾ ਵਿਵਾਦ ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਪਾਈ ਪੋਸਟ ਨਾਲ ਹੋਇਆ ਹੈ।

ਭੱਜੀ ਨੇ ਇਸ ਵਾਰ ਆਪਣੀ ਇੰਸਟਾਗ੍ਰਾਮ ਪੋਸਟ ਉੱਤੇ 6 ਜੁਲਾਈ ਨੂੰ ਘੱਲੂਘਾਰਾ ਦਿਵਸ ਮੌਕੇ ਭਿੰਡਰਾਂਵਾਲਾ ਦੀ ਫੋਟੋ ਲੱਗਾ ਕਿ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ 'ਪ੍ਰਣਾਮ ਸ਼ਹੀਦਾਂ ਨੂੰ'।

ਫ਼ੋਟੋ

ਹਾਲਾਂਕਿ ਜਦੋਂ ਉਨ੍ਹਾਂ ਦੀ ਇਸ ਪੋਸਟ ਉੱਤੇ ਵਿਵਾਦ ਹੋਣ ਲੱਗਿਆ ਤਾਂ ਉਨ੍ਹਾਂ ਨੇ ਇਸ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਤੋਂ ਹਟਾ ਦਿੱਤਾ। ਇਸ ਹੀ ਉਨ੍ਹਾਂ ਨੇ ਆਪਣੀ ਗਲਤੀ ਨੂੰ ਮੰਨਦੇ ਹੋਏ ਇਕ ਹੋਰ ਪੋਸਟ ਪਾਈ ਜਿਸ ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਪਾਈ ਪੋਸਟ ਲਈ ਮਾਫ਼ੀ ਮੰਗਦੇ ਹੋਏ ਲਿਖਿਆ ਕਿ ਉਹ ਪੋਸਟ ਉਨ੍ਹਾਂ ਨੂੰ ਕਿਸੇ ਨੇ ਵਟਸਐਪ ਉੱਤੇ ਭੇਜੀ ਸੀ ਜਿਸ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਉੱਤੇ ਪਾ ਦਿੱਤਾ। ਉਨ੍ਹਾਂ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਹ ਇੱਕ ਸਿੱਖ ਹਨ ਅਤੇ ਉਹ ਦੇਸ਼ ਲਈ ਕੁਰਬਾਨ ਹੋਣ ਵਾਲੀ ਕੌਮ ਚੋਂ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਪਹਿਲੀ ਪੋਸਟ ਲਈ ਸਭ ਤੋਂ ਮਾਫ਼ੀ ਮੰਗਦੇ ਹਨ।

ABOUT THE AUTHOR

...view details