ਕੋਲਕਾਤਾ:ਰਣਜੀ ਟ੍ਰੋਫੀਂ 2023 ਦਾ ਫਾਇਨਲ ਮੁਕਾਬਲਾ ਬੰਗਾਲ ਅਤੇ ਸੌਰਾਸ਼ਟਰ ਦੇ ਵਿੱਚ ਕੋਲਕਾਤਾ ਦੇ ਇਰਡਨ ਗਾਰਡਨਸ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਸੌਰਾਸ਼ਟਰ ਵੱਲੋਂ ਕਪਤਾਨ ਜੈਦੇਵ ਉਨਾਦਕਟ ਨੇ ਟਾਸ ਜਿੱਤਿਆ ਅਤੇ ਬੰਗਾਲ ਨੂੰ ਉਨ੍ਹਾਂ ਦੀ ਹੀ ਧਰਤੀ 'ਤੇ ਬੱਲੇਬਾਜ਼ੀ ਕਰਨ ਦਾ ਮੌਕਾਂ ਦਿੱਤਾ। ਬੱਲੇਬਾਜ਼ੀ ਕਰਨ ਉੱਤਰੀ ਬੰਗਾਲ ਦੀ ਟੀਮ ਸੌਰਾਸ਼ਟਰ ਦੇ ਗੇਦਬਾਜ਼ਾਂ ਦੇ ਅੱਗੇ ਲੰਬੇ ਸਮੇਂ ਤੱਕ ਟਿਕ ਨਹੀ ਪਾਈ ਅਤੇ ਬੰਗਾਲ ਦੇ ਬੱਲੇਬਾਜ਼ ਇੱਕ ਦੇ ਬਾਅਦ ਇੱਕ ਪਵੇਲਿਅਨ ਲਟਾਉਦੇ ਚੱਲੇ ਗਏ। ਬੰਗਾਲ ਦੇ ਦੋ ਬੱਲੇਬਾਜ਼ਾਂ ਦੇ ਇਲਾਵਾ ਕੋਈ ਵੀ ਬੈਟਸਮੈਨ ਜਿਆਦਾ ਰਨ ਨਹੀ ਬਣਾ ਪਾਇਆ।
ਬੰਗਾਲ ਦੀ ਬੱਲੇਬਾਜ਼ੀ: ਇਰਡਨ ਗਾਰਡਨਸ ਮੈਦਾਨ ਵਿੱਚ ਸੌਰਾਸ਼ਟਰ ਦੇ ਗੇਦਬਾਜ਼ਾਂ ਅੱਗੇ ਬੰਗਾਲ ਦੀ ਟੀਮ 174 ਰਨ ਵਿੱਚ ਹੀ ਢੇਰ ਹੋ ਗਈ। ਬੰਗਾਲ ਦੇ ਅੋਪਨਿੰਗ ਕਰਨ ਉੱਤਰੇ ਸਾਮਂਥਾ ਗੁਪਤਾ ਅਤੇ ਅਭਿਮਨਿਉ ਸਸਤੇ ਵਿੱਚ ਚਲਦੇ ਬਣੇ। ਸੌਰਾਸ਼ਟਰ ਨੂੰ ਮੈਚ ਦੇ ਪਹਿਲੇ ਹੀ ਓਵਰ ਵਿੱਚ ਸਫਲਤਾ ਮਿਲੀ। ਮੈਂਚ ਦਾ ਪਹਿਲਾ ਓਵਰ ਕਪਤਾਨ ਜੈਦੇਵ ਨੇ ਫੇਕਿਆਂ ਅਤੇ ਓਵਰ ਦੀ 5ਵੀਂ ਗੇਂਦ 'ਤੇ ਅਭਿਮਨਿਉ ਨੂੰ ਆਉਟ ਕੀਤਾ। ਇਸ ਤੋਂ ਬਾਅਦ ਦੂਸਰਾ ਓਵਰ ਚੇਤਨ ਨੇ ਸੁੱਟਿਆ ਅਤੇ ਸਾਮਂਥਾ ਗੁਪਤਾ ਅਤੇ ਸੰਦੀਪ ਕੁਮਾਰ ਨੂੰ ਆਉਟ ਕਰ ਸੌਰਾਸ਼ਟਰ ਨੂੰ ਵਧੀਆ ਸ਼ੁਰੂਆਤ ਦਿੱਤੀ। ਬੰਗਾਲ ਦੇ ਬੱਲੇਬਾਜ਼ ਇੱਕ-ਇੱਕ ਕਰਕੇ ਮੈਦਾਨ ਛੱਡਦੇ ਰਹੇ। ਨਤੀਜਾ ਇਹ ਰਿਹਾ ਕਿ 54.1 ਓਵਰ ਤੱਕ ਬੰਗਾਲ ਦੀ ਪੂਰੀ ਟੀਮ ਢੇਰ ਹੋ ਗਈ। ਬੰਗਾਲ ਨੇ ਕੁੱਲ 174 ਰਨ ਬਣਾਏ।