ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ 2022-23 ਸੀਜ਼ਨ ਲਈ ਸੀਨੀਅਰ ਮਹਿਲਾ ਟੀਮ ਦੇ ਸਾਲਾਨਾ ਖਿਡਾਰੀਆਂ ਦੇ ਕਰਾਰ ਦਾ ਐਲਾਨ ਕੀਤਾ, ਜਿਸ ਵਿੱਚ ਕਪਤਾਨ ਹਰਮਨਪ੍ਰੀਤ ਕੌਰ, ਉਪ ਕਪਤਾਨ ਸਮ੍ਰਿਤੀ ਮੰਧਾਨਾ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਸ਼ਾਮਲ ਹਨ। ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਅਤੇ ਵਿਕਟ-ਕੀਪਰ ਬੱਲੇਬਾਜ਼ ਰਿਚਾ ਘੋਸ਼ ਜੇਮਿਮਾ ਰੌਡਰਿਗਜ਼, ਸ਼ੈਫਾਲੀ ਵਰਮਾ ਅਤੇ ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਦੇ ਨਾਲ ਗ੍ਰੇਡ ਬੀ ਵਿੱਚ ਨਵੇਂ ਚਿਹਰੇ ਸ਼ਾਮਿਲ ਹੋਏ ਹਨ।
ਪੁਰਾਣੀਆਂ ਖਿਡਾਰਨਾਂ ਦਾ ਪੱਤਾ ਕਟਿਆ: ਇਸ ਦੌਰਾਨ ਤੇਜ਼ ਗੇਂਦਬਾਜ਼ ਮੇਘਨਾ ਸਿੰਘ ਅਤੇ ਅੰਜਲੀ ਸਰਵਾਨੀ ਦੇ ਰੂਪ 'ਚ ਗ੍ਰੇਡ ਸੀ 'ਚ ਨਵੀਆਂ ਐਂਟਰੀਆਂ ਹਨ। ਹਰਫਨਮੌਲਾ ਪੂਜਾ ਵਸਤਰਕਾਰ, ਸਨੇਹ ਰਾਣਾ, ਹਰਲੀਨ ਦਿਓਲ, ਦੇਵਿਕਾ ਵੈਦਿਆ, ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ ਅਤੇ ਸਬਨੇਨੀ ਮੇਘਨਾ ਗ੍ਰੇਡ ਸੀ ਦੀਆਂ ਹੋਰ ਖਿਡਾਰਨਾਂ ਹਨ। ਦਿੱਗਜ ਕ੍ਰਿਕਟਰਾਂ ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਦੇ ਸੰਨਿਆਸ ਤੋਂ ਬਾਅਦ ਉਨ੍ਹਾਂ ਨੂੰ ਕਰਾਰ ਸੂਚੀ ਵਿੱਚ ਜਗ੍ਹਾ ਨਹੀਂ ਮਿਲੀ ਹੈ। 17 ਮੈਂਬਰੀ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਰਹਿਣ ਵਾਲੇ ਹੋਰ ਨਾਂ ਹਨ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ, ਲੈੱਗ ਸਪਿੰਨਰ ਪੂਨਮ ਯਾਦਵ, ਵਿਕਟ ਕੀਪਰ ਤਾਨੀਆ ਭਾਟੀਆ ਅਤੇ ਤੇਜ਼ ਗੇਂਦਬਾਜ਼ ਹਰਫਨਮੌਲਾ ਅਰੁੰਧਤੀ ਰੈੱਡੀ।
ਬੀਸੀਸੀਆਈ ਨੇ ਬਿਆਨ ਵਿੱਚ ਖਿਡਾਰੀਆਂ ਦੇ ਗ੍ਰੇਡ ਦੀ ਰਾਸ਼ੀ ਨਹੀਂ ਦੱਸੀ ਹੈ। ਪਿਛਲੀ ਵਾਰ ਜਦੋਂ ਇਕਰਾਰਨਾਮਾ ਜਨਤਕ ਕੀਤਾ ਗਿਆ ਸੀ, ਗ੍ਰੇਡ ਏ ਦੇ ਖਿਡਾਰੀਆਂ ਨੂੰ 50 ਲੱਖ ਰੁਪਏ, ਗ੍ਰੇਡ ਬੀ ਨੂੰ 30 ਲੱਖ ਰੁਪਏ ਅਤੇ ਗ੍ਰੇਡ ਸੀ ਨੂੰ 10 ਲੱਖ ਰੁਪਏ ਮਿਲਣੇ ਸਨ। ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅਗਲਾ ਪ੍ਰੋਗਰਾਮ ਜੂਨ 'ਚ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਲਈ ਬੰਗਲਾਦੇਸ਼ ਦਾ ਦੌਰਾ ਹੈ।
ਇਹ ਵੀ ਪੜ੍ਹੋ:RCB VS KKR IPL 2023 : ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਇੱਕ ਹੋਰ ਹਾਰ, KKR ਨੇ 21 ਦੌੜਾਂ ਨਾਲ ਦਿੱਤੀ ਮਾਤ