ਪੰਜਾਬ

punjab

ETV Bharat / sports

ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਜ਼ ਦੀ ਸੜਕ ਹਾਦਸੇ 'ਚ ਮੌਤ

ਕ੍ਰਿਕਟ ਜਗਤ ਨੇ ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ (Former Australian all rounder cricketer) ਐਂਡਰਿਊ ਸਾਇਮੰਡਜ਼ ਦੇ ਰੂਪ 'ਚ ਇਕ ਵੱਡਾ ਕ੍ਰਿਕਟਰ ਗੁਆ ਦਿੱਤਾ ਹੈ। ਸ਼ਨੀਵਾਰ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਕ੍ਰਿਕਟ ਪ੍ਰੇਮੀਆਂ ਲਈ ਇਹ ਬਹੁਤ ਹੀ ਦੁਖਦਾਈ ਖਬਰ ਹੈ।

ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਜ਼ ਦੀ ਸੜਕ ਹਾਦਸੇ 'ਚ ਮੌਤ
ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਜ਼ ਦੀ ਸੜਕ ਹਾਦਸੇ 'ਚ ਮੌਤ

By

Published : May 15, 2022, 9:40 AM IST

Updated : May 15, 2022, 11:39 AM IST

ਮੈਲਬੋਰਨ:ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਕ੍ਰਿਕਟਰ (Former Australian all rounder cricketer) ਐਂਡਰਿਊ ਸਾਇਮੰਡਜ਼ (Andrew Symonds) ਦਾ 46 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦਰਅਸਲ ਸ਼ਨੀਵਾਰ ਦੇਰ ਰਾਤ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਚਲੀ ਗਈ। ਜਾਣਕਾਰੀ ਮੁਤਾਬਿਕ ਐਂਡਰਿਊ ਸਾਇਮੰਡਜ਼ (Andrew Symonds) ਦੀ ਸ਼ਨੀਵਾਰ ਰਾਤ ਟਾਊਨਸਵਿਲੇ 'ਚ ਇੱਕ ਕਾਰ ਹਾਦਸੇ 'ਚ ਮੌਤ (Death in an accident) ਹੋ ਗਈ। ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ।

ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਉਸ ਦੇ ਪਰਿਵਾਰ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਲਈ ਦੁਖਦਾਈ ਖਬਰ ਹੈ। ਦੁਨੀਆ ਭਰ ਵਿੱਚ ਐਂਡਰਿਊ ਸਾਇਮੰਡਜ਼ ਪ੍ਰਸ਼ੰਸਕ ਹਨ। ਅਨੁਭਵੀ ਆਲਰਾਊਂਡਰ ਐਂਡਰਿਊ ਸਾਇਮੰਡਜ਼ (All-rounder Andrew Symonds) ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲੀਆਈ ਕ੍ਰਿਕਟ ਟੀਮ (World Cup winning Australian cricket team) ਦਾ ਮੈਂਬਰ ਸੀ।

ਐਂਡਰਿਊ ਸਾਇਮੰਡਜ਼ ਦੀ ਇਸ ਬੇਬਖਤੀ ਮੌਤ ਨਾਲ ਕ੍ਰਿਕਟ ਜਗਤ 'ਚ ਇੱਕ ਵਾਰ ਫਿਰ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕਰੀਬ 10:30 ਵਜੇ ਇਹ ਹਾਦਸਾ ਹੋਇਆ ਹੈ। ਕੁਈਨਜ਼ਲੈਂਡ ਪੁਲਿਸ ਨੇ ਦੱਸਿਆ ਕਿ ਸ਼ਹਿਰ ਤੋਂ ਕਰੀਬ 50 ਕਿਲੋਮੀਟਰ ਪੱਛਮ ਵਿੱਚ ਹਰਵੇ ਰੇਂਜ ਵਿੱਚ ਤੇਜ਼ ਰਫ਼ਤਾਰ ਕਾਰ ਸੜਕ ਉੱਤੇ ਪਲਟ ਗਈ। ਇਸ ਕਾਰ 'ਚ ਐਂਡਰਿਊ ਸਾਇਮੰਡਜ਼ ਸਵਾਰ ਸਨ।

ਐਂਡਰਿਊ ਸਾਇਮੰਡਜ਼ (Andrew Symonds) ਨੂੰ 2003 ਦੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਸੈਂਕੜਾ ਲਗਾ ਕੇ ਆਸਟਰੇਲੀਆ ਨੂੰ ਜਿੱਤ ਦਿਵਾਉਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਮੈਦਾਨ 'ਚ ਆਪਣੀ ਸ਼ਾਨਦਾਰ ਫੀਲਡਿੰਗ ਕਾਰਨ ਉਸ ਨੂੰ ਦੁਨੀਆ ਦੇ ਸਰਵੋਤਮ ਕ੍ਰਿਕਟਰਾਂ 'ਚ ਗਿਣਿਆ ਜਾਂਦਾ ਹੈ। ਉਸ ਦੀ ਤੁਲਨਾ ਰਿਕੀ ਪੋਂਟਿੰਗ ਅਤੇ ਮਾਈਕਲ ਕਲਾਰਕ ਵਰਗੇ ਮਹਾਨ ਕ੍ਰਿਕਟਰਾਂ ਨਾਲ ਕੀਤੀ ਜਾਂਦੀ ਹੈ।

ਐਂਡਰਿਊ ਸਾਇਮੰਡਜ਼ ਦੀ 2008 ਵਿੱਚ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨਾਲ ਝੜਪ ਹੋਈ ਸੀ। ਇਸ ਘਟਨਾ ਤੋਂ ਬਾਅਦ ਐਂਡਰਿਊ ਸਾਇਮੰਡਜ਼ ਭਾਰਤੀ ਕ੍ਰਿਕਟ ਪ੍ਰੇਮੀਆਂ 'ਚ ਕਾਫ਼ੀ ਮਸ਼ਹੂਰ ਹੋ ਗਏ। ਸਾਇਮੰਡਸ ਨੇ ਆਸਟ੍ਰੇਲੀਆ ਲਈ 198 ਵਨਡੇ ਖੇਡੇ ਅਤੇ ਉਸ ਟੀਮ ਦਾ ਮਹੱਤਵਪੂਰਨ ਮੈਂਬਰ ਸੀ। ਉਨ੍ਹਾਂ ਦੀ ਅਗਵਾਈ 'ਚ ਟੀਮ ਨੇ 2003 ਅਤੇ 2007 'ਚ ਲਗਾਤਾਰ ਦੋ ਵਾਰ ਵਿਸ਼ਵ ਕੱਪ ਜਿੱਤਿਆ।

ਇਹ ਵੀ ਪੜ੍ਹੋ:ਦਿੱਗਜ ਬੱਲੇਬਾਜ ਸੁਨੀਲ ਗਵਾਸਕਰ ਦੇ ਟੈਸਟ ਡੈਬਿਊ ਦੀ ਗੋਲਡਨ ਜੁਬਲੀ ਦਾ ਮਨਾਇਆ ਜਾਵੇਗਾ ਜਸ਼ਨ

Last Updated : May 15, 2022, 11:39 AM IST

ABOUT THE AUTHOR

...view details