ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਵਨਡੇ ਮੈਂਚਾਂ ਦੀ ਸੀਰੀਜ਼ 17 ਮਾਰਚ ਨੂੰ ਖੇਡੀ ਜਾਵੇਗੀ। ਇਸ ਸੀਰੀਜ਼ ਲਈ ਆਸਟ੍ਰੇਲੀਆ ਨੇ 16 ਖਿਡਾਰੀਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਟੀਮ ਵਿੱਚ ਝਯ ਰਿਚਰਡਸਨ, ਗਲੇਨ ਮੈਕਸਵੇਲ ਅਤੇ ਮਿਸ਼ੇਲ ਮਾਰਸ਼ ਨੂੰ ਜਗ੍ਹਾ ਮਿਲੀ ਹੈ। ਆਸਟ੍ਰੇਲੀਆ ਦੀ ਟੀਮ ਚਾਰ ਟੈਸਟ ਮੈਂਚ ਖੇਡਣ ਲਈ ਭਾਰਤ ਆਈ ਹੈ। ਪੈਟ ਕਮਿੰਸ ਦੀ ਕਪਤਾਨੀ ਵਿੱਚ ਕੰਗਾਰੂ ਦੋ ਟੈਸਟ ਮੈਂਚ ਹਾਰ ਚੁੱਕੇ ਹਨ।
ਆਲਰਾਊਂਡਰਾਂ ਵਿੱਚ ਮਾਰਸ਼ ਅਤੇ ਗਲੇਨ ਮੈਕਸਵੈੱਲ ਨੂੰ ਆਸਟ੍ਰੇਲੀਆ ਵਨਡੇ ਟੀਮ ਵਿੱਚ ਚੁਣਿਆ ਗਿਆ ਹੈ। ਜੋ ਅਗਲੇ ਮਹੀਨੇ ਭਾਰਤ ਸੀਰੀਜ਼ ਵਿਚ ਆਪਣੀ ਅੰਤਰਰਾਸ਼ਟਰੀ ਵਾਪਸੀ ਦੀ ਨਿਸ਼ਾਨਦੇਹੀ ਕਰਨਗੇ। ਆਗਾਮੀ 50 ਓਵਰਾਂ ਦੀ ਸੀਰੀਜ਼ ਆਸਟ੍ਰੇਲੀਆ ਨੂੰ ਸਾਲ ਦੇ ਅੰਤ ਵਿੱਚ ਆਪਣੇ ਵਿਸ਼ਵ ਕੱਪ ਦੀ ਮੁਹਿੰਮ ਦੀ ਤਿਆਰੀ ਲਈ ਇੱਕ ਸ਼ੁਰੂਆਤ ਦੇਵੇਗੀ। ਡੇਵਿਡ ਵਾਰਨਰ, ਐਸ਼ਟਨ ਐਗਰ ਅਤੇ ਪੈਟ ਕਮਿੰਸ, ਜੋ ਸਾਰੇ ਟੈਸਟ ਦੌਰੇ ਤੋਂ ਇਸ ਹਫਤੇ ਆਸਟ੍ਰੇਲੀਆ ਪਰਤੇ ਹਨ ਨੂੰ ਵੀ ਚੁਣਿਆ ਗਿਆ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇਨ੍ਹਾਂ ਤਰੀਕਾਂ ਨੂੰ ਖੇਡੇ ਜਾਣਗੇ ਮੈਂਚ: ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲਾ ਮੈਂਚ ਨਾਗਪੁਰ ਵਿੱਚ ਪਾਰੀ ਅਤੇ 132 ਦੌੜਾ ਨਾਲ ਹਰਾਇਆ ਸੀ। ਦੂਜੇ ਪਾਸੇ ਦੂਸਰਾ ਮੈਚ ਆਸਟ੍ਰੇਲੀਆ ਦਿੱਲੀ ਵਿੱਚ 6 ਵਿਕੇਟ ਵਿੱਚ ਹਾਰੀ ਸੀ। ਆਸਟ੍ਰੇਲੀਆ ਬੱਲੇਬਾਜ਼ ਭਾਰਤ ਦੇ ਸਿਪਨਰਸ ਦੇ ਸਾਹਮਣੇ ਬੱਲੇਬਾਜ਼ੀ ਨਹੀ ਕਰ ਪਾ ਰਹੇ ਹਨ। ਤੀਸਰਾ ਟੈਸਟ ਮੈਂਚ 1-5 ਮਾਰਚ ਨੂੰ ਇੰਦੌਰ ਵਿੱਚ ਖੇਡਿਆਂ ਜਾਵੇਗਾ, ਜਦਕਿ ਚੌਥਾਂ ਮੈਂਚ 9-13 ਮਾਰਚ ਤੱਕ ਅਹਿਮਦਾਬਾਦ ਵਿੱਚ ਖੇਡਿਆਂ ਜਾਵੇਗਾ। ਟੈਸਟ ਸੀਰੀਜ਼ ਦੇ ਬਾਅਦ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਏਕਦਿਵਸ੍ਯ ਮੁਕਾਬਲੇ ਖੇਡੇ ਜਾਣਗੇ।