ਦੁਬਈ:ਆਸਟਰੇਲੀਆ ਨੇ ਪਾਕਿਸਤਾਨ ਖ਼ਿਲਾਫ਼ 4-0 ਦੀ ਐਸ਼ੇਜ਼ ਜਿੱਤ ਅਤੇ 1-0 ਦੀ ਲੜੀ ਜਿੱਤਣ ਮਗਰੋਂ ਆਈਸੀਸੀ ਟੈਸਟ ਟੀਮ ਰੈਂਕਿੰਗ ਵਿੱਚ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਬੁੱਧਵਾਰ ਨੂੰ ਆਪਣੀ ਰੈਂਕਿੰਗ ਦਾ ਸਾਲਾਨਾ ਅਪਡੇਟ ਜਾਰੀ ਕੀਤਾ ਅਤੇ ਆਸਟਰੇਲੀਆ ਹੁਣ 128 ਅੰਕਾਂ ਨਾਲ ਸਿਖਰ 'ਤੇ ਹੈ। ਇਸ ਦੇ ਨਾਲ ਹੀ ਭਾਰਤ ਆਸਟ੍ਰੇਲੀਆ ਤੋਂ 9 ਅੰਕ ਪਿੱਛੇ ਦੂਜੇ ਸਥਾਨ 'ਤੇ ਬੈਠਾ ਹੈ।
ਨਵੀਂ ਰੈਂਕਿੰਗ ਮਈ 2019 ਤੋਂ ਬਾਅਦ ਪੂਰੀਆਂ ਹੋਈਆਂ ਸਾਰੀਆਂ ਟੈਸਟ ਸੀਰੀਜ਼ਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਮਈ 2021 ਤੋਂ ਪਹਿਲਾਂ ਪੂਰੀਆਂ ਹੋਈਆਂ ਵੀ ਸ਼ਾਮਲ ਹਨ। ਦੂਜੇ ਸਥਾਨ 'ਤੇ ਭਾਰਤ ਦੇ 119 ਅੰਕ ਹਨ, ਇਸ ਤੋਂ ਬਾਅਦ ਨਿਊਜ਼ੀਲੈਂਡ (111), ਦੱਖਣੀ ਅਫਰੀਕਾ (110) ਹਨ। ਇਹ ਆਸਟਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ ਲਈ ਚੰਗਾ ਸੰਕੇਤ ਹੈ, ਜਿਸ ਨੇ ਹਾਲ ਹੀ ਵਿੱਚ ਪਾਕਿਸਤਾਨ 'ਤੇ 1-0 ਨਾਲ ਲੜੀ ਜਿੱਤੀ ਸੀ।
ਇਸ ਨਾਲ ਰੈਂਕਿੰਗ ਦੇ ਸਿਖਰ 'ਤੇ ਪਹੁੰਚਣ 'ਚ ਕਾਫੀ ਮਦਦ ਮਿਲੀ ਹੈ। ਪਾਕਿਸਤਾਨ 93 ਅੰਕਾਂ ਨਾਲ ਚੋਟੀ ਦੇ ਪੰਜਾਂ 'ਚ ਮੌਜੂਦ ਹੈ, ਜਿਸ ਨਾਲ ਬਾਬਰ ਆਜ਼ਮ ਦੀ ਟੀਮ ਇੰਗਲੈਂਡ (88) ਨੂੰ ਪਿੱਛੇ ਛੱਡ ਕੇ ਪੰਜਵੇਂ ਸਥਾਨ 'ਤੇ ਹੈ।