ਮੈਲਬੌਰਨ—ਆਸਟ੍ਰੇਲੀਆ ਦੀ ਪੁਰਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸ਼੍ਰੀਲੰਕਾ ਦੌਰੇ ਤੋਂ ਆਪਣੀ ਇਨਾਮੀ ਰਾਸ਼ੀ ਆਰਥਿਕ ਸੰਕਟ ਤੋਂ ਪ੍ਰਭਾਵਿਤ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਲਈ ਦਾਨ ਕੀਤੀ ਹੈ। ਇਸ ਦਾਨ ਦੀ ਅਗਵਾਈ ਟੈਸਟ ਕਪਤਾਨ ਪੈਟ ਕਮਿੰਸ, ਜੋ ਕਿ ਯੂਨੀਸੈਫ ਆਸਟ੍ਰੇਲੀਆ ਦੇ ਰਾਜਦੂਤ ਵੀ ਹਨ, ਅਤੇ ਸਫੈਦ ਗੇਂਦ ਦੇ ਕਪਤਾਨ ਆਰੋਨ ਫਿੰਚ ਕਰਨਗੇ। ਆਸਟ੍ਰੇਲੀਆ ਟੀਮ ਸ਼੍ਰੀਲੰਕਾ ਨੂੰ 45,000 ਆਸਟ੍ਰੇਲੀਆਈ ਡਾਲਰ (ਭਾਰਤੀ ਮੁੱਲ 25,36,294 ਲੱਖ ਰੁਪਏ) ਦਾਨ ਕਰੇਗੀ।
ਆਸਟ੍ਰੇਲੀਆ ਦੇ ਪੁਰਸ਼ ਕ੍ਰਿਕਟਰਾਂ ਵੱਲੋਂ ਦਿੱਤੇ ਗਏ ਦਾਨ ਨਾਲ ਸ਼੍ਰੀਲੰਕਾ ਦੇ 17 ਲੱਖ ਬੱਚਿਆਂ ਦੀ ਮਦਦ ਹੋਵੇਗੀ। ਕਮਿੰਸ ਦੇ ਹਵਾਲੇ ਨਾਲ cricket.com.au ਨੇ ਕਿਹਾ, ਇਹ ਸਾਡੇ ਲਈ ਬਹੁਤ ਸਪੱਸ਼ਟ ਸੀ ਕਿ ਸ਼੍ਰੀਲੰਕਾ ਦੀ ਜ਼ਿੰਦਗੀ ਦਿਨ ਪ੍ਰਤੀ ਦਿਨ ਕਿੰਨੀ ਮੁਸ਼ਕਲ ਹੁੰਦੀ ਜਾ ਰਹੀ ਹੈ। ਜਦੋਂ ਟੀਮ ਨੇ ਦੇਖਿਆ ਕਿ ਉੱਥੇ ਹਾਲਤ ਬਦਤਰ ਹੈ ਤਾਂ ਅਸੀਂ ਯੂਨੀਸੇਫ ਦੀ ਮਦਦ ਨਾਲ ਉੱਥੇ ਕੁਝ ਰਕਮ ਭੇਜਣ ਦਾ ਫੈਸਲਾ ਕੀਤਾ।