ਪੰਜਾਬ

punjab

ETV Bharat / sports

India vs Nepal : ਏਸ਼ੀਅਨ ਖੇਡਾਂ 'ਚ ਟੀਮ ਇੰਡੀਆ ਦੇ ਕਪਤਾਨ ਰਿਤੁਰਾਜ ਦਾ ਬਿਆਨ, ਕਿਹਾ-ਧੋਨੀ ਅਤੇ ਟੀਮ ਇੰਡੀਆ ਤੋਂ ਸਿੱਖਿਆ ਬਹੁਤ ਕੁਝ - ASIAN GAMES QUARTERFINAL

India vs Nepal : ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਟੀ-20 ਮੁਕਾਬਲੇ ਲਈ ਭਾਰਤ ਦੇ ਕਪਤਾਨ ਰਿਤੁਰਾਜ ਗਾਇਕਵਾੜ ਨੇ ਭਾਰਤੀ ਟੀਮ ਅਤੇ (Chennai Super Kings) ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮਐਸ ਧੋਨੀ ਤੋਂ ਸਿੱਖੇ ਸਬਕ ਬਾਰੇ ਗੱਲ ਕੀਤੀ।

ASIAN GAMES QUARTERFINAL INDIA VS NEPAL T20 MATCH INDIAN CAPTAIN RUTURAJ GAIKWAD
India vs Nepal : ਏਸ਼ੀਅਨ ਖੇਡਾਂ 'ਚ ਟੀਮ ਇੰਡੀਆ ਦੇ ਕਪਤਾਨ ਰਿਤੁਰਾਜ ਦਾ ਬਿਆਨ,ਕਿਹਾ-ਧੋਨੀ ਅਤੇ ਟੀਮ ਇੰਡੀਆ ਤੋਂ ਸਿੱਖਿਆ ਬਹੁਤ ਕੁਝ

By ETV Bharat Punjabi Team

Published : Oct 3, 2023, 8:16 AM IST

ਹਾਂਗਜ਼ੂ: ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਟੀ-20 ਮੁਕਾਬਲੇ ਲਈ ਭਾਰਤੀ ਕਪਤਾਨ ਰਿਤੁਰਾਜ ਗਾਇਕਵਾੜ (Indian captain Rituraj Gaikwad) ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਹੋਰਨਾਂ ਖੇਡਾਂ ਦੇ ਐਥਲੀਟਾਂ ਨਾਲ ਮੁਲਾਕਾਤ ਕਰਕੇ ਉਸ ਨੂੰ ਅਹਿਸਾਸ ਹੋਇਆ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦਾ ਕੀ ਮਤਲਬ ਹੈ। ਗਾਇਕਵਾੜ ਨੇ BCCI.TV 'ਤੇ ਪੋਸਟ ਕੀਤੇ ਇੱਕ ਵੀਡੀਓ ਵਿੱਚ ਕਿਹਾ, "ਕ੍ਰਿਕਟ ਵਿੱਚ, ਸਾਡੇ ਕੋਲ ਵਿਸ਼ਵ ਕੱਪ, ਆਈਪੀਐਲ ਅਤੇ ਘਰੇਲੂ ਟੂਰਨਾਮੈਂਟ ਹਨ। ਅਸੀਂ ਇਸ ਤਰ੍ਹਾਂ ਦੇ ਮਾਹੌਲ ਅਤੇ ਹਾਲਾਤਾਂ ਦੇ ਆਦੀ ਹਾਂ ਪਰ ਇੱਥੇ ਆ ਕੇ ਸਾਨੂੰ ਅਸਲ ਵਿੱਚ ਐਥਲੀਟਾਂ ਬਾਰੇ ਪਤਾ ਲੱਗਿਆ," ।

ਭਾਰਤ ਦਾ ਮੁਕਾਬਲਾ ਨੇਪਾਲ ਨਾਲ: ਰਿਤੁਰਾਜ ਗਾਇਕਵਾੜ ਏਸ਼ੀਆਈ ਖੇਡਾਂ (Asian Games) ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰੇਗਾ ਜਦੋਂ ਉਹ ਮੰਗਲਵਾਰ ਨੂੰ ਕੁਆਰਟਰ ਫਾਈਨਲ ਵਿੱਚ ਨੇਪਾਲ ਨਾਲ ਭਿੜੇਗੀ। ਰਿਤੁਰਾਜ ਗਾਇਕਵਾੜ ਨੇ ਕਿਹਾ ਕਿ "ਬਹੁਤ ਹੀ ਦੋ-ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ਖੇਡਣ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ। ਅਸੀਂ ਇਸ ਸਫ਼ਰ ਤੋਂ ਖੁਸ਼ ਹਾਂ ਅਤੇ ਸਾਨੂੰ ਅਹਿਸਾਸ ਹੋਇਆ ਕਿ ਇਹ ਕਿੰਨਾ ਖਾਸ ਹੈ। ਇਹ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਵਧੀਆ ਮੌਕਾ ਹੈ।" ਇਸ ਵਿੱਚ ਕੁਝ ਖਾਸ ਹੈ। ਏਸ਼ੀਅਨ ਖੇਡਾਂ ਵਿੱਚ, ਹਰ ਕੋਈ ਦੇਸ਼ ਲਈ ਸੋਨ ਤਮਗਾ ਜਿੱਤਣ ਅਤੇ ਪੋਡੀਅਮ 'ਤੇ ਖੜ੍ਹੇ ਹੋਣ ਲਈ ਉਤਸੁਕ ਹੈ।"

ਧੋਨੀ ਦਾ ਅੰਦਾਜ਼ ਵੱਖਰਾ: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐੱਮ.ਐੱਸ.ਧੋਨੀ ਦੇ ਕਾਰਜਕਾਲ ਦੌਰਾਨ ਸਿੱਖੇ ਸਬਕ ਬਾਰੇ ਗੱਲ ਕਰਦੇ ਹੋਏ ਗਾਇਕਵਾੜ ਨੇ ਖੁਲਾਸਾ ਕੀਤਾ, ''ਮੈਨੂੰ ਧੋਨੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਹਰ ਵਿਅਕਤੀ ਦਾ ਸਟਾਈਲ ਵੱਖਰਾ ਹੁੰਦਾ ਹੈ। ਉਸ ਦੀ ਸ਼ਖਸੀਅਤ ਵੱਖਰੀ ਹੁੰਦੀ ਹੈ। ਧੋਨੀ ਦਾ ਅੰਦਾਜ਼ ਵੱਖਰਾ (Dhonis style is different) ਹੈ ਅਤੇ ਮੇਰੀ ਸ਼ਖਸੀਅਤ ਥੋੜੀ ਵੱਖਰੀ ਹੈ। ਮੈਂ ਉਹੀ ਬਣਨ ਦੀ ਕੋਸ਼ਿਸ਼ ਕਰਾਂਗਾ।"

ABOUT THE AUTHOR

...view details