ਨਵੀਂ ਦਿੱਲੀ: ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ 2023 ਲਈ ਭਾਰਤ ਅਤੇ ਪਾਕਿਸਤਾਨ ਨੂੰ ਇਕ ਹੀ ਗਰੁੱਪ 'ਚ (INDIA PAKISTAN IN SAME GROUP ) ਸ਼ਾਮਲ ਕੀਤਾ ਗਿਆ ਹੈ, ਹਾਲਾਂਕਿ ਇਸ ਦੇ ਪ੍ਰੋਗਰਾਮ ਅਤੇ ਮੇਜ਼ਬਾਨ ਦੇਸ਼ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਏਸ਼ੀਆ ਕ੍ਰਿਕਟ ਕੌਂਸਲ ਦੇ ਪ੍ਰਧਾਨ (Asia Cricket Council President Jai Shah) ਜੈ ਸ਼ਾਹ ਨੇ ਕੀਤੀ। ਏਸ਼ੀਆ ਕੱਪ 2023 ਇਸ ਸਾਲ ਸਤੰਬਰ 'ਚ ਹੋਵੇਗਾ ਅਤੇ ਇਹ ਵਨਡੇ ਫਾਰਮੈਟ 'ਚ ਖੇਡਿਆ ਜਾਵੇਗਾ। ਪਾਕਿਸਤਾਨ ਇਸ ਸਾਲ ਏਸ਼ੀਆ ਕੱਪ ਦਾ ਅਸਲ ਮੇਜ਼ਬਾਨ ਹੈ ਪਰ ਬੀਸੀਸੀਆਈ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਕਾਰਨ ਇਸ ਨੂੰ ਉਥੇ ਖੇਡਣ ਦਾ ਇੱਛੁਕ ਨਹੀਂ ਹੈ।
ਰਮੀਜ਼ ਰਾਜਾ ਨੇ ਬੀਸੀਸੀਆਈ ਦੇ ਸਟੈਂਡ ਦਾ ਵਿਰੋਧ ਕੀਤਾ ਸੀ ਅਤੇ ਭਾਰਤ ਵਿੱਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਦੇ ਬਾਈਕਾਟ (The threat of a boycott of the 50 over World Cup) ਦੀ ਧਮਕੀ ਵੀ ਦਿੱਤੀ ਸੀ। ਹਾਲਾਂਕਿ ਪੀਸੀਬੀ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਰਮੀਜ਼ ਦੀ ਥਾਂ ਨਜਮ ਸੇਠੀ ਦੇ ਆਉਣ ਨਾਲ ਇਸ ਵਿੱਚ ਕੁਝ ਸਕਾਰਾਤਮਕ ਵਿਕਾਸ ਹੋ ਸਕਦਾ ਹੈ।
ਏਸ਼ੀਆ ਕੱਪ 2023 ਵਿੱਚ ਛੇ (Asia Cup 2023 ) ਟੀਮਾਂ ਹੋਣਗੀਆਂ ਜਿਸ ਵਿੱਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਇੱਕ ਕੁਆਲੀਫਾਇਰ ਟੀਮ ਨੂੰ ਮੌਕਾ ਮਿਲੇਗਾ। ਸ਼੍ਰੀਲੰਕਾ ਏਸ਼ੀਆ ਕੱਪ ਦਾ ਮੌਜੂਦਾ ਚੈਂਪੀਅਨ ਹੈ। ਉਸ ਨੇ ਪਿਛਲੇ ਸਾਲ ਯੂਏਈ ਵਿੱਚ ਟੀ-20 ਫਾਰਮੈਟ ਵਿੱਚ ਖੇਡੇ ਗਏ ਟੂਰਨਾਮੈਂਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ।