ਦੁਬਈ:ਏਸ਼ੀਆ ਕੱਪ 2022 (Asia Cup 2022) ਵਿੱਚ ਸੁਪਰ 4 ਵਿੱਚ ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਖੇਡਿਆ ਗਿਆ ਜਿਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ ਏਸ਼ੀਆ ਕੱਪ 'ਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਲਗਾਇਆ। ਉਸ ਦੀ ਪਾਰੀ (51 ਗੇਂਦਾਂ 'ਤੇ 71 ਦੌੜਾਂ) ਅਤੇ ਮੁਹੰਮਦ ਨਵਾਜ਼ (20 ਗੇਂਦਾਂ 'ਤੇ 42 ਦੌੜਾਂ) ਦੇ ਦਮ 'ਤੇ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ, ਇਸ ਦੇ ਨਾਲ ਹੀ ਪਾਕਿਸਤਾਨ ਨੇ ਗਰੁੱਪ ਦੌਰ 'ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਇਹ ਵੀ ਪੜੋ:ਮੋਹਾਲੀ ਦੇ ਵਿੱਚ ਝੂਲਾ ਡਿੱਗਣ ਕਾਰਨ ਵਾਪਰਿਆ ਹਾਦਸਾ, ਕਈ ਵਿਅਕਤੀ ਜ਼ਖਮੀ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਾਕਿਸਤਾਨ ਨੂੰ 182 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਉਨ੍ਹਾਂ ਨੇ 44 ਗੇਂਦਾਂ ਵਿੱਚ 60 ਦੌੜਾਂ ਦੀ ਅਹਿਮ ਪਾਰੀ ਖੇਡੀ। ਇਸ ਦੌਰਾਨ ਕੋਹਲੀ ਨੇ ਚਾਰ ਚੌਕੇ ਅਤੇ ਇੱਕ ਛੱਕਾ ਲਗਾਇਆ। ਇਹ ਉਸ ਦਾ ਟੀ-20 ਕ੍ਰਿਕਟ ਵਿੱਚ ਲਗਾਤਾਰ ਦੂਜਾ ਅਤੇ 32ਵਾਂ ਅਰਧ ਸੈਂਕੜਾ ਸੀ। ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ ਹਨ।