ਪੰਜਾਬ

punjab

ETV Bharat / sports

ਸ਼੍ਰੀਲੰਕਾ ਨੇ ਏਸ਼ੀਆ ਕੱਪ ਫਾਈਨਲ ਵਿੱਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ, ਕੱਪ ਉੱਤੇ ਕੀਤਾ ਕਬਜ਼ਾ

ਸ਼੍ਰੀਲੰਕਾ ਨੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (Dubai International Cricket Stadium ) ਵਿੱਚ ਖੇਡੇ ਗਏ ਏਸ਼ੀਆ ਕੱਪ 2022 (asia Cup 2022) ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਖਿਤਾਬ ਜਿੱਤ ਲਿਆ ਹੈ। ਸ੍ਰੀਲੰਕਾ ਲਈ ਬੱਲੇਬਾਜ਼ ਭਾਨੁਕਾ ਰਾਜਾਪਕਸ਼ੇ ਨੇ ਅਜੇਤੂ 71 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ ਇਸ ਤੋਂ ਪਹਿਲਾਂ 1986, 1997, 2004, 2008 ਅਤੇ 2014 ਵਿੱਚ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ।

ASIA CUP 2022 FINAL SRI LANKA PAKISTAN ASIA CUP CUP 2022 CHAMPION
ਸ਼੍ਰੀਲੰਕਾ ਨੇ ਏਸ਼ੀਆ ਕੱਪ ਫਾਈਨਲ ਵਿੱਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ,ਕੱਪ 'ਤੇ ਕੀਤਾ ਕਬਜ਼ਾ

By

Published : Sep 12, 2022, 9:24 AM IST

Updated : Sep 12, 2022, 9:31 AM IST

ਦੁਬਈ:ਪਿਛਲੇ ਲੰਮੇਂ ਸਮੇਂ ਤੋਂ ਖਰਾਬ ਪ੍ਰਦਰਸ਼ਨ ਕਰ ਰਹੀ ਸ਼੍ਰੀਲੰਕਾ ਦੀ ਟੀਮ ਨੇ ਐਤਵਾਰ ਵਾਲੇ ਦਿਨ ਸਭ ਨੂੰ ਹੈਰਾਨ ਕਰਦਿਆਂ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ 2022 ਉੱਤੇ ਕਬਜ਼ਾ ਜਮਾਇਆ। ਫਾਈਨਲ ਵਿੱਚ ਸ਼੍ਰੀਲੰਕਾ, ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆ ਦਾ (Sri Lanka became the champion of Asia) ਚੈਂਪੀਅਨ ਬਣ ਗਿਆ। ਇਸ ਮੈਚ ਵਿੱਚ ਪਾਕਿਸਤਾਨੀ ਟੀਮ ਆਖਰੀ ਓਵਰ ਦੀ ਆਖਰੀ ਗੇਂਦ ਉੱਤੇ 147 ਦੌੜਾਂ ਬਣਾ ਕੇ ਸਿਮਟ ਗਈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਸ਼੍ਰੀਲੰਕਾ ਨੇ 6 ਵਿਕਟਾਂ ਗੁਆ ਕੇ 170 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਗੇਂਦਬਾਜ਼ੀ ਕਾਰਨ ਮੁਹੰਮਦ ਰਿਜ਼ਵਾਨ ਦੀ 49 ਗੇਂਦਾਂ ਵਿੱਚ 55 ਦੌੜਾਂ ਦੀ ਪਾਰੀ ਧੋਤੀ ਗਈ। ਸ੍ਪ੍ਰਰੀਲੰਕਾ ਦੇ ਗੇਂਦਬਾਜ਼ ਮੋਦ ਮਦੁਸ਼ਨ ਨੇ 4 ਵਿਕਟਾਂ ਅਤੇ ਵਨਿੰਦੂ ਹਸਾਰੰਗਾ 3 ਵਿਕਟਾਂ ਲੈਕੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।

ਇਸ ਤੋਂ ਇਲਾਵਾ ਸ਼੍ਰੀਲੰਕਾ ਦੇ ਗੇਂਦਬਾਜ਼ ਚਮਿਕਾ ਕਰੁਣਾਰਤਨੇ ਨੇ ਵੀ ਦੋ ਵਿਕਟਾਂ ਲਈਆਂ। ਸ਼੍ਰੀਲੰਕਾ ਨੇ ਸਾਲ 1986, 1997, 2004, 2008, 2014 ਅਤੇ ਹੁਣ 2022 ਵਿੱਚ ਏਸ਼ੀਆ ਟੈਕਸ ਟਰਾਫੀ ਜਿੱਤੀ ਹੈ। ਪਾਕਿਸਤਾਨ ਦੀ ਖਤਰਨਾਕ ਗੇਂਦਬਾਜ਼ੀ ਨੇ ਇੱਕ ਸ਼੍ਰੀਲੰਕਾ ਦੇ 5 ਬੱਲੇਬਾਜ਼ਾ ਨੂੰ ਸਸਤੇ ਵਿੱਚ ਹੀ ਨਿਪਟਾ ਦਿੱਤਾ (Pakistan's dangerous fast bowling) ਸੀ, ਪਰ ਇਸ ਤੋਂ ਬਾਅਦ ਬੱਲੇਬਾਜ਼ ਭਾਨੁਕਾ ਰਾਜਪਕਸ਼ੇ ਨੇ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ 71 ਅਜੇਤੂ ਦੌੜਾਂ ਬਣਾਈਆਂ। ਉਸ ਦੇ ਪ੍ਰਦਰਸ਼ਨ ਲਈ ਉਸ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਹਰਫਨਮੌਲਾ ਵਨਿੰਦੂ ਹਸਾਰੰਗਾ ਨੂੰ ਏਸ਼ੀਆ ਕੱਪ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਸੀਰੀਜ਼' (Vanindu Hasaranga became the player of the series) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ:ਆਸਟ੍ਰੇਲੀਆਈ ਬੱਲੇਬਾਜ਼ ਆਰੋਨ ਫਿੰਚ ਨੇ ਸੰਨਿਆਸ ਦਾ ਕੀਤਾ ਐਲਾਨ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 20 ਓਵਰਾਂ ਵਿੱਚ 6 ਵਿਕਟਾਂ ਉੱਤੇ 170 ਦੌੜਾਂ ਬਣਾਈਆਂ। ਭਾਨੁਕਾ ਰਾਜਪਕਸ਼ੇ ਨੇ 45 ਗੇਂਦਾਂ 'ਤੇ ਅਜੇਤੂ 71 ਦੌੜਾਂ ਬਣਾਈਆਂ, ਜਦਕਿ ਵਨਿੰਦੂ ਹਸਾਰੰਗਾ ਨੇ 36 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹੈਰਿਸ ਰੌਫ ਨੇ ਤਿੰਨ ਵਿਕਟਾਂ ਲਈਆਂ। ਸ਼੍ਰੀਲੰਕਾ ਨੇ ਸੁਪਰ 4 ਪੜਾਅ ਦੇ ਮੈਚ ਵਿੱਚ ਵੀ ਪਾਕਿਸਤਾਨ ਨੂੰ ਹਰਾਇਆ ਅਤੇ ਫਾਈਨਲ ਵਿੱਚ (Sri Lanka became the champion of Asia) ਵੀ ਹਰਾਇਆ, ਇਸ ਪੂਰੇ ਟੂਰਨਾਮੈਂਟ 'ਚ ਸ਼੍ਰੀਲੰਕਾ ਸਿਰਫ ਇਕ ਮੈਚ ਹਾਰਿਆ।

Last Updated : Sep 12, 2022, 9:31 AM IST

ABOUT THE AUTHOR

...view details